ਗਾਇਕ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਆਈ ਖੁਸ਼ੀ ਦੀ ਖ਼ਬਰ !

written by Rupinder Kaler | October 12, 2020 03:04pm

ਦੇਸ਼ ਭਰ ਵੱਚ ਮੁੜ ਸਿਨੇਮਾ ਘਰ ਖੋਲਣ ਦੀਆਂ ਤਿਆਰੀਆਂ ਚੱਲ ਰਹੀ ਹਨ । ਅਜਿਹੇ ਵਿੱਚ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਕਿਉਂਕਿ ਸਭ ਤੋਂ ਪਹਿਲਾਂ ਮਨੋਜ ਬਾਜਪਾਈ, ਦਿਲਜੀਤ ਦੁਸਾਂਝ ਅਤੇ ਫਾਤਿਮਾ ਸਨਾ ਸ਼ੇਖ-ਸਟਾਰਰ ਫਿਲਮ 'ਸੂਰਜ ਪੇ ਮੰਗਲ ਭਾਰੀ' ਸਿਨੇਮਾ ਘਰ ਨੂੰ ਓਪਨ ਕਰ ਸਕਦੀ ਹੈ। ਅਭਿਸ਼ੇਕ ਸ਼ਰਮਾ ਦੁਆਰਾ ਡਾਇਰੈਕਟ ਕੀਤੀ ਇਸ ਫਿਲਮ ਦੀ ਸ਼ੂਟਿੰਗ 6 ਜਨਵਰੀ, 2020 ਨੂੰ ਸ਼ੁਰੂ ਕੀਤੀ ਗਈ ਸੀ।

diljit

ਹੋਰ ਪੜ੍ਹੋ :

diljit
ਇਹ ਕਾਮੇਡੀ ਫਿਲਮ 13 ਨਵੰਬਰ ਨੂੰ ਦੀਵਾਲੀ 'ਤੇ ਰਿਲੀਜ਼ ਕੀਤੀ ਜਾਏਗੀ। ਹਾਲਾਂਕਿ ਇਹ ਸਪਸ਼ਟ ਨਹੀਂ ਕਿ ਇਹ ਫ਼ਿਲਮ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਏਗੀ ਜਾਂ ਓਟੀਟੀ ਪਲੇਟਫਾਰਮ 'ਤੇ ਜਾਵੇਗੀ। 'ਸੂਰਜ ਪੇ ਮੰਗਲ ਭਾਰੀ' ਦੇ ਮੇਕਰਸ ਨੇ ਅੱਜ ਫਿਲਮ ਦੇ ਪਹਿਲੇ ਆਫੀਸ਼ੀਅਲ ਪੋਸਟਰ ਨਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ।

Manoj Bajpayee

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਕਸ਼ੇ ਕੁਮਾਰ ਦੀ ਲੀਡ 'ਚ ਬਣੀ ਫਿਲਮ 'ਸੂਰਯਾਵੰਸ਼ੀ' , ਜੋ ਕਿ ਪਹਿਲਾਂ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਕੀਤੀ ਜਾਣੀ ਸੀ, ਪਰ ਹੁਣ ਮੇਕਰਸ ਦਾ ਕਹਿਣਾ ਹੈ ਕਿ ਇਕ ਵਾਰ ਥੀਏਟਰ ਖੁੱਲ੍ਹ ਜਾਣ ਉਸ ਤੋਂ ਬਾਅਦ ਫਿਲਮ ਮਾਰਕੀਟ ਦਾ ਹਾਲ ਦੇਖਣ ਤੋਂ ਬਾਅਦ ਇਸਦੀ ਨਵੀਂ ਰਿਲੀਜ਼ਿੰਗ ਦਾ ਫੈਸਲਾ ਲਿਆ ਜਾਵੇਗਾ। ਜੇ ਫਿਲਮ 'ਸੂਰਜ ਪੇ ਮੰਗਲ ਭਾਰੀ' ਥੀਏਟਰ ਰਿਲੀਜ਼ 'ਤੇ ਜਾਣ ਦਾ ਫੈਸਲਾ ਕਰਦੀ ਹੈ, ਤਾਂ ਇਹ ਬਾਕਸ ਆਫਿਸ' ਤੇ ਰਿਲੀਜ਼ ਹੋਣ ਵਾਲੀ ਇਕਲੌਤੀ ਫਿਲਮ ਹੋਵੇਗੀ।

You may also like