ਸੁਪਰੀਮ ਕੋਰਟ ਤੋਂ ਸ਼ਾਹਰੁਖ ਖ਼ਾਨ ਨੂੰ ਮਿਲੀ ਵੱਡੀ ਰਾਹਤ, ਜਾਣੋ ਕੀ ਸੀ ਮਾਮਲਾ!

written by Lajwinder kaur | September 26, 2022 08:19pm

Shah Rukh Khan Gets Relief By Supreme Court: ਫ਼ਿਲਮ ਸਟਾਰ ਸ਼ਾਹਰੁਖ ਖ਼ਾਨ ਨੂੰ 5 ਸਾਲ ਪੁਰਾਣੇ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਸ਼ਾਹਰੁਖ ਖ਼ਾਨ ਨੂੰ ਪੰਜ ਸਾਲ ਪੁਰਾਣੇ ਭਗਦੜ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਸਾਲ 2017 'ਚ ਫ਼ਿਲਮ 'ਰਈਸ' ਦੇ ਪ੍ਰਮੋਸ਼ਨ ਦੌਰਾਨ ਗੁਜਰਾਤ ਦੇ ਵਡੋਦਰਾ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ 'ਚ ਸ਼ਾਹਰੁਖ ਖ਼ਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਹੋਰ ਪੜ੍ਹੋ : ਇਹ ਸਖ਼ਸ਼ ਲੈ ਰਿਹਾ ਸੀ ਸੜਕ ‘ਤੇ ਮੋਟਰਸਾਈਕਲ ਸਟੰਟ ਦਾ ਮਜ਼ਾ, ਫਿਰ ਚੱੜ੍ਹਿਆ ਪੁਲਿਸ ਦੇ ਹੱਥੀਂ, ਅੱਗੇ ਕੀ ਹੋਇਆ ਦੇਖੋ ਇਸ ਵੀਡੀਓ ‘ਚ

Shah Rukh Khan blows kisses and greets fans outside Mannat on Eid with AbRam-min image source: instagram

ਸਥਾਨਕ ਕਾਂਗਰਸ ਨੇਤਾ ਜਤਿੰਦਰ ਸੋਲੰਕੀ ਨੇ ਸ਼ਾਹਰੁਖ ਖ਼ਾਨ ਖਿਲਾਫ ਵਡੋਦਰਾ ਦੀ ਇਕ ਅਦਾਲਤ 'ਚ ਸ਼ਿਕਾਇਤ ਕੀਤੀ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ ਪਹਿਲਾਂ ਹੀ ਇਸ ਕੇਸ ਨੂੰ ਰੱਦ ਕਰਨ ਦਾ ਫੈਸਲਾ ਦਿੱਤਾ ਸੀ। ਹੁਣ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਆਓ ਜਾਣਦੇ ਹਾਂ ਇਹ ਮਾਮਲਾ ਹੈ ਕੀ ਸੀ!

shah rukh khan image image source: instagram

ਸਾਲ 2017 'ਚ ਸ਼ਾਹਰੁਖ ਖ਼ਾਨ ਆਪਣੀ ਫ਼ਿਲਮ ' Raees' ਦੇ ਪ੍ਰਮੋਸ਼ਨ ਲਈ ਮੁੰਬਈ ਤੋਂ ਦਿੱਲੀ ਟ੍ਰੇਨ ਰਾਹੀਂ ਰਵਾਨਾ ਹੋਏ ਸਨ। ਰਸਤੇ 'ਚ ਕਈ ਸਟੇਸ਼ਨਾਂ 'ਤੇ ਉਨ੍ਹਾਂ ਦੀ ਟ੍ਰੇਨ ਰੁਕੀ, ਜਿਸ 'ਚ ਸ਼ਾਹਰੁਖ ਨੇ ਫ਼ਿਲਮ ਦਾ ਪ੍ਰਮੋਸ਼ਨ ਕੀਤਾ। ਰੇਲਗੱਡੀ ਗੁਜਰਾਤ ਦੇ ਵਡੋਦਰਾ ਵਿੱਚ ਵੀ ਰੁਕੀ ਅਤੇ ਸ਼ਾਹਰੁਖ ਦੀ ਇੱਕ ਝਲਕ ਪਾਉਣ ਲਈ ਉੱਥੇ ਭੀੜ ਇਕੱਠੀ ਹੋ ਗਈ। ਦੇਖਦੇ ਹੀ ਦੇਖਦੇ ਭਗਦੜ ਦੀ ਸਥਿਤੀ ਬਣ ਗਈ, ਜਿਸ 'ਚ ਫਰੀਦ ਖ਼ਾਨ ਨਾਂ ਦੇ ਵਿਅਕਤੀ ਦੀ ਜਾਨ ਚਲੀ ਗਈ। ਉਸ ਸਮੇਂ ਇਸ ਵਿਚ ਕੁਝ ਲੋਕ ਜ਼ਖਮੀ ਵੀ ਹੋਏ ਸਨ। ਫਰੀਦ ਕਿਸੇ ਰਿਸ਼ਤੇਦਾਰ ਨੂੰ ਸਟੇਸ਼ਨ 'ਤੇ ਛੱਡਣ ਆਇਆ ਸੀ ਪਰ ਉਸ ਦੀ ਮੌਤ ਹੋ ਗਈ।

ਪ੍ਰਮੋਸ਼ਨ ਦੌਰਾਨ ਵਿਅਕਤੀ ਦੀ ਮੌਤ ਤੋਂ ਸ਼ਾਹਰੁਖ ਖ਼ਾਨ ਕਾਫੀ ਦੁਖੀ ਸਨ। ਉਨ੍ਹਾਂ ਨੇ ਉਸ ਸਮੇਂ ਕਿਹਾ ਸੀ, "ਮੈਂ ਫਰੀਦ ਖ਼ਾਨ ਦੀ ਮੌਤ ਤੋਂ ਬਹੁਤ ਦੁਖੀ ਹਾਂ...ਮੈਂ ਵਡੋਦਰਾ 'ਚ ਮੌਜੂਦ ਕ੍ਰਿਕੇਟਰ ਇਰਫਾਨ ਪਠਾਨ ਅਤੇ ਉਨ੍ਹਾਂ ਦੇ ਭਰਾ ਯੂਸਫ ਪਠਾਨ ਨੂੰ ਫਰੀਦ ਖ਼ਾਨ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਲਈ ਕਿਹਾ ਹੈ।"

inside image of shahrukh khan image source: instagram

ਜੇ ਗੱਲ ਕਰੀਏ ਸ਼ਾਹਰੁਖ ਖ਼ਾਨ ਜੋ ਕਿ ਅਗਲੇ ਸਾਲ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਨਜ ਕਰਦੇ ਹੋਏ ਨਜ਼ਰ ਆਉਣਗੇ। ਬੀਤੇ ਦਿਨੀਂ ਹੀ ਉਨ੍ਹਾਂ ਨੇ ਆਪਣੀ ਇੱਕ ਸ਼ਰਟਲੈੱਸ ਤਸਵੀਰ ਸਾਂਝੀ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਵੀ ਪਠਾਨ ਦੀ ਉਡੀਕ ਕਰ ਰਹੇ ਹਨ।

You may also like