ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗੌਰਵ ਚੋਪੜਾ ਦੀ ਮਾਂ ਦਾ ਦਿਹਾਂਤ, ਅਦਾਕਾਰ ਨੇ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖੀ ਭਾਵੁਕ ਪੋਸਟ
ਟੀਵੀ ਦੇ ਮਸ਼ਹੂਰ ਅਦਾਕਾਰ ਗੌਰਵ ਚੋਪੜਾ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ । ਜਿਸ ਦੀ ਜਾਣਕਾਰੀ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਾਂ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਨਾਲ ਜੰਗ ਲੜ ਰਹੀ ਸੀ । ਮਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਇੱਕ ਇਮਸ਼ੋਨਲ ਪੋਸਟ ਵੀ ਸਾਂਝੀ ਕੀਤੀ ਹੈ ।
https://www.instagram.com/p/CEHlFHtH6e2/
ਮਾਂ ਦੀ ਫੋਟੋ ਸਾਂਝੀ ਕਰਦੇ ਹੋਏ ਉੇਨ੍ਹਾਂ ਨੇ ਲਿਖਿਆ ਹੈ ਕਿ ‘ਮੇਰੀ ਮਾਂ ਸਭ ਤੋਂ ਤਾਕਤਵਰ, ਪਹਿਲੀ ਫੋੋਟੋ ਇੱਕ ਸਾਲ ਪਹਿਲਾਂ ਦੀ ਹੈ, ਤਿੰਨ ਸਾਲਾਂ ਤੱਕ ਕੈਂਸਰ ਨਾਲ ਬੇਹੱਦ ਬੁਰੀ ਜੰਗ, ਤਿੰਨ ਸਾਲਾਂ ਤੱਕ ਨਾਨ ਸਟੌਪ ਕੀਮੋ ਅਤੇ ਸਾਡਾ ਸਾਥ ਦੇਣਾ । ਹਰ ਕਮਰੇ ‘ਚ ਉਜਾਲਾ ਕਰ ਦਿੰਦੀ ਸੀ ।
https://www.instagram.com/p/CD5okUAHehT/
ਹਮੇਸ਼ਾ ਤੋਂ ਉਹ ਬਹੁਤ ਹੀ ਖੂਬਸੂਰਤ ਮਹਿਲਾ ਰਹੇ ਹਨ । ਜਿਸ ਨੂੰ ਕੋਈ ਵੀ ਕਮਜ਼ੋਰ ਨਹੀਂ ਸੀ ਕਰ ਸਕਦਾ’।ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੀ ਮਾਂ ਦੇ ਬਾਰੇ ਹੋਰ ਵੀ ਬਹੁਤ ਕੁਝ ਲਿਖਿਆ ਹੈ ।
https://www.instagram.com/p/CC0aY-nHkCe/
ਦੱਸ ਦਈਏ ਕਿ ਅਦਾਕਾਰ ਗੌਰਵ ਚੋਪੜਾ ਛੋਟੇ ਪਰਦੇ ਦੇ ਕਈ ਮਸ਼ਹੂਰ ਟੀਵੀ ਸੀਰੀਅਲਾਂ ‘ਚ ਕੰਮ ਕਰ ਰਹੇ ਨੇ । ਮਾਂ ਦੀ ਮੌਤ ਨੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।