ਪੀਟੀਸੀ ਪੰਜਾਬੀ ’ਤੇ ਅੱਜ ਹੋਵੇਗਾ ਸੰਗੀਤ ਦਾ ਮਹਾ ਮੁਕਾਬਲਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਦਾ ਗਰੈਂਡ ਫ਼ਿਨਾਲੇ

written by Rupinder Kaler | October 09, 2021

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ ਆਪਣੇ ਆਖਰੀ ਪੜਾਅ ’ਤੇ ਪਹੁੰਚ ਗਿਆ ਹੈ, ਅੱਜ ਸ਼ਾਮ ਨੂੰ ਇਸ ਰਿਆਲਟੀ ਸ਼ੋਅ ਦਾ ਗਰੈਂਡ ਫ਼ਿਨਾਲੇ ਹੋਣ ਜਾ ਰਿਹਾ ਹੈ । ਇਸ ਸ਼ੋਅ ਦੇ ਗਰੈਂਡ ਫਿਨਾਲੇ ਵਿੱਚ ਯੁਵਰਾਜ ਸਿੰਘ, ਜੌਏਦੀਪ ਸਿੰਘ, ਪ੍ਰਿੰਸ ਕੁਮਾਰ, ਇਸ਼ੀਤਾ, ਮਨਰਾਜ ਸਿੰਘ ਤੇ ਮੰਨਤ ਜਗ੍ਹਾ ਬਨਾਉਣ ਵਿੱਚ ਕਾਮਯਾਬ ਹੋਏ ਹਨ ।

ਹੋਰ ਪੜ੍ਹੋ :

ਵਾਇਸ ਆਫ਼ ਛੋਟਾ ਚੈਂਪ ਸੀਜ਼ਨ -7 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਗਾਇਕਾ ਬਾਣੀ ਸੰਧੂ ਦੀ ਪਰਫਾਰਮੈਂਸ

ਇਸ ਮੁਕਾਮ ‘ਤੇ ਪਹੁੰਚਣ ਲਈ ਇਹਨਾਂ ਪ੍ਰਤੀਭਾਗੀਆਂ ਨੂੰ ਬਹੁਤ ਸਖਤ ਮਿਹਨਤ ਕਰਨੀ ਪਈ ਹੈ । ਪਰ ਇਹਨਾਂ ਛੇ ਪ੍ਰਤੀਭਾਗੀਆਂ ਵਿੱਚੋਂ ਕੋਈ ਇੱਕ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਦਾ ਖਿਤਾਬ ਆਪਣੇ ਨਾਂਅ ਕਰੇਗਾ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਛੇ ਪ੍ਰਤੀਭਾਗੀ ਇਸ ਸ਼ੋਅ ਦੇ ਕਈ ਪੜਾਅ ਵਿੱਚੋਂ ਗੁਜ਼ਰ ਕੇ ਗਰੈਂਡ ਫਿਨਾਲੇ ਵਿੱਚ ਪਹੁੰਚੇ ਹਨ ।

 

View this post on Instagram

 

A post shared by PTC Punjabi (@ptcpunjabi)

ਇਸ ਰਿਆਲਟੀ ਸ਼ੋਅ ਦੇ ਹਰ ਪੜਾਅ ਵਿੱਚ ਸੰਗੀਤ ਦੇ ਮਹਾਰਥੀਆਂ ਤੇ ਸ਼ੋਅ ਦੇ ਜੱਜ ਸਚਿਨ ਆਹੁਜਾ, ਅਫਸਾਨਾ ਖ਼ਾਨ ਤੇ ਬੀਰ ਸਿੰਘ ਨੇ ਇਹਨਾਂ ਸੁਰਬਾਜ਼ਾਂ ਨੂੰ ਸੰਗੀਤ ਦੀ ਹਰ ਕਸੌਟੀ ਤੇ ਪਰਖਿਆ ਹੈ । ਪਰ ਅੱਜ ਇਹਨਾਂ ਵਿੱਚੋਂ ਕੋਈ ਇੱਕ ਹੀ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਬਣੇਗਾ ।ਸੋ ਦੇਖਣਾ ਨਾ ਭੁੱਲਣਾ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ-7 ਦਾ ਗਰੈਂਡ ਫ਼ਿਨਾਲੇ’ ਅੱਜ ਸ਼ਾਮ 7.30 ਵਜੇ ਸਿਰਫ ਪੀਟੀਸੀ ਪੰਜਾਬੀ ’ਤੇ ।

You may also like