ਬਰਾਤ ਸਮੇਤ ਕਿਸਾਨ ਮੋਰਚੇ ’ਤੇ ਪਹੁੰਚਿਆ ਲਾੜਾ, ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ

written by Rupinder Kaler | January 09, 2021

ਦੇਸ਼ ਦਾ ਹਰ ਬੰਦਾ ਕਿਸਾਨ ਅੰਦੋਲਨ ਨੂੰ ਆਪਣੇ-ਆਪਣੇ ਤਰੀਕੇ ਨਾਲ ਸਮਰਥਨ ਦੇ ਰਿਹਾ ਹੈ । ਇਸ ਸਭ ਦੇ ਚਲਦੇ ਲੋਕ ਵਿਆਹ, ਬੱਚਿਆਂ ਦੇ ਜਨਮ ਦਿਨ ਅਤੇ ਹੋਰ ਤਿਉਹਾਰ ਵੀ ਕਿਸਾਨਾਂ ਦੇ ਨਾਲ ਮਨਾਉਣ ਲੱਗੇ ਹਨ । ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਿੰਡ ਠੀਕਰੀਵਾਲ ਵਿੱਚ ਜਿੱਥੋਂ ਦੇ ਰਹਿਣ ਵਾਲਾ ਜਗਦੀਪ ਸਿੰਘ ਆਪਣੇ ਵਿਆਹ ਤੋਂ ਪਹਿਲਾਂ ਆਪਣੀ ਬਰਾਤ ਨੂੰ ਲੈ ਕੇ ਕਿਸਾਨ ਮੋਰਚੇ ਤੇ ਪਹੁੰਚਿਆ । ਹੋਰ ਪੜ੍ਹੋ : ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਦੇ ਹੱਕ ’ਚ ਪੰਜਾਬੀ ਸਿਤਾਰਿਆਂ ਨੇ ਆਵਾਜ਼ ਕੀਤੀ ਬੁਲੰਦ, ਪੁਲਿਸ ਦੀ ਕਾਰਵਾਈ ਨੂੰ ਦੱਸਿਆ ਲੋਕਤੰਤਰ ਦਾ ਘਾਣ ਖੇਤੀ ਬਿੱਲਾਂ ਵਿਰੁੱਧ ਧਰਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਬਣਾ ਦਿੱਤੀ ਵਾਟਰ ਪਰੂਫ ਸਟੇਜ, ਵੀਡੀਓ ਵਾਇਰਲ   ਡੋਲੀ ਵਾਲੀ ਕਾਰ ਸਮੇਤ ਸਾਰੀਆਂ ਗੱਡੀਆਂ 'ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਝੰਡੇ ਲੱਗੇ ਹੋਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਨੌਜਵਾਨ ਜਗਦੀਪ ਸਿੰਘ ਨੇ ਕਿਹਾ ਕਿ ਉਹ ਇਕ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਉਹ ਇੱਥੇ ਕਿਸਾਨ ਸੰਘਰਸ਼ 'ਚ ਆਪਣੀ ਸ਼ਮੂਲੀਅਤ ਕਰਨ ਤੇ ਇੱਥੇ ਮੋਦੀ ਹਕੂਮਤ ਵਿਰੁੱਧ ਡਟੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਣ ਲਈ ਆਇਆ ਹੈ। ਵਿਆਹ ਤੋਂ ਬਾਅਦ ਵੀ ਉਹ ਆਪਣੀ ਹਮਸਫ਼ਰ ਨਾਲ ਦਿੱਲੀ ਮੋਰਚੇ 'ਚ ਸ਼ਮੂਲੀਅਤ ਕਰਨ ਨੂੰ ਤਰਜ਼ੀਹ ਦੇਵੇਗਾ। ਇਸ ਮੌਕੇ ਜਗਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ, ਮਾਤਾ ਸਤਵੰਤ ਕੌਰ ਵਲੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਲਈ 11 ਹਜ਼ਾਰ ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਗਈ।

0 Comments
0

You may also like