ਵੇਖੋ ਵੀਡਿਓ ਕਿਸ-ਕਿਸ ਅੰਦਾਜ਼ 'ਚ ਆਇਆ ਗੀਤ ਗੁੜ ਨਾਲੋਂ ਇਸ਼ਕ ਮਿੱਠਾ 

written by Shaminder | January 16, 2019

ਨਵਰਾਜ ਹੰਸ ਦਾ ਨਵਾਂ ਗੀਤ ਆਇਆ ਹੈ । ਗੁੜ ਨਾਲੋਂ ਇਸ਼ਕ ਮਿੱਠਾ । ਇਸ ਦਾ ਇੱਕ ਵੀਡਿਓ ਨਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਨ੍ਹਾਂ ਦੇ ਨਾਲ ਬਾਲੀਵੁੱਡ ਗਾਇਕ ਹਿਮੇਸ਼ ਰੇਸ਼ਮਿਆ ਵੀ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਨਵਰਾਜ ਹੰਸ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਨੇ ।

ਹੋਰ ਵੇਖੋ: ਕਰੀਨਾ ਕਪੂਰ ਦੀ ਦੂਸਰੀ ਪ੍ਰੈਗਨੇਂਸੀ ਨੂੰ ਲੈ ਕੇ, ਸਹੇਲੀ ਅੰਮ੍ਰਿਤਾ ਅਰੋੜਾ ਨੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡਿਓ


ਇਸ ਗੀਤ ਦੀ ਗੱਲ ਕਰੀਏ ਤਾਂ ਇਸ ਵੀਡਿਓ ਨੂੰ ਅਨਿਲ ਕਪੂਰ ਅਤੇ ਸੋਨਮ ਕਪੂਰ 'ਤੇ ਫਿਲਮਾਇਆ ਗਿਆ ਹੈ । ਇਸ ਗੀਤ ਨੂੰ ਕਈ ਗਾਇਕਾਂ ਨੇ ਆਪਣੀ ਅਵਾਜ਼ 'ਚ ਗਾਇਆ ਹੈ ਪਰ ਨਵਰਾਜ ਹੰਸ ਨੇ ਇਸ ਗੀਤ ਨੂੰ ਆਪਣੇ ਹੀ ਅੰਦਾਜ਼ 'ਚ ਗਾ ਕੇ ਖੂਬ ਵਾਹਵਾਹੀ ਲੁੱਟੀ ਹੈ ।

ਹੋਰ ਵੇਖੋ:ਤੈਨੂੰ ਸੋਹਣੀਏ ਬੁਲਾਉਂਦੇ ਜਾਨ-ਜਾਨ ਵਰਗਾ ਹਿੱਟ ਗੀਤ ਗਾਉਣ ਵਾਲੇ ਜੈਲੀ ਨੂੰ ਪਸੰਦ ਹਨ ਇਹ ਗਾਇਕ

https://www.youtube.com/watch?v=EJXdBKuIFzM

ਇਸ ਤੋਂ ਪਹਿਲਾਂ ਇਸ ਗੀਤ ਨੂੰ ਗੋਲਡਨ ਸਟਾਰ ਮਲਕੀਤ ਸਿੰਘ ਵੀ ਗਾ ਚੁੱਕੇ ਨੇ । ਇਹ ਗੀਤ ਫਿਲਮ ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ ਫਿਲਮ ਦਾ ਗੀਤ ਹੈ । ਇਹ ਫਿਲਮ ਇੱਕ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਮਲਕੀਤ ਸਿੰਘ ਵੱਲੋਂ ਵੀ ਇਹ ਗੀਤ ਗਾਇਆ ਗਿਆ ਸੀ । ਜਿਸ ਨੂੰ ਕਿ ਜੱਸ ਅਰੋੜਾ ਅਤੇ ਮਲਾਇਕਾ ਅਰੋੜਾ 'ਤੇ ਫਿਲਮਾਇਆ ਗਿਆ ਸੀ ।

ਹੋਰ ਵੇਖੋ:ਵਾਇਸ ਆਫ ਪੰਜਾਬ ਸੀਜ਼ਨ -9’ਚ ਅੰਮ੍ਰਿਤਸਰ ਦਾ ਹੁਨਰ ਨਿਕਲ ਕੇ ਆਏਗਾ ਸਾਹਮਣੇ ,ਵੇਖਣਾ ਨਾ ਭੁੱਲਣਾ 16 ਜਨਵਰੀ 2019 ਨੂੰ ਸ਼ਾਮ ਸੱਤ ਵਜੇ

https://www.youtube.com/watch?v=e41hII2HEIg

ਇਸ ਦੇ ਨਾਲ ਹੀ ਪੰਜਾਬੀ ਫਿਲਮ ਯਾਰੀ ਜੱਟ ਦੀ 'ਚ ਇਸ ਗੀਤ ਨੂੰ ਪ੍ਰੀਤੀ ਸਪਰੂ 'ਤੇ ਫਿਲਮਾਇਆ ਗਿਆ ਸੀ  ਅਤੇ ਹੁਣ ਮੁੜ ਤੋਂ ਇਸ ਗੀਤ ਨੂੰ ਲੈ ਕੇ ਆਏ ਨੇ ਨਵਰਾਜ ਹੰਸ । ਜਿਨ੍ਹਾਂ ਨੇ ਨਵੀਂ ਪੀੜੀ ਦੇ ਟੇਸਟ ਨੂੰ ਵੇਖਦਿਆਂ ਹੋਇਆਂ ਹੁਣ ਮੁੜ ਤੋਂ ਨਵਾਂ ਰੰਗ ਬੰਨਣ ਦੀ ਕੋਸ਼ਿਸ਼ ਕੀਤੀ ਹੈ ।

 

You may also like