ਗੁਰਨਾਮ ਭੁੱਲਰ ਦੀ ਫ਼ਿਲਮ ਗੁੱਡੀਆਂ ਪਟੋਲੇ ਦਾ ਟਾਈਟਲ ਟਰੈਕ ਰਿਲੀਜ਼, ਦੇਖੋ ਵੀਡਿਓ 

Written by  Rupinder Kaler   |  February 18th 2019 11:01 AM  |  Updated: February 18th 2019 11:01 AM

ਗੁਰਨਾਮ ਭੁੱਲਰ ਦੀ ਫ਼ਿਲਮ ਗੁੱਡੀਆਂ ਪਟੋਲੇ ਦਾ ਟਾਈਟਲ ਟਰੈਕ ਰਿਲੀਜ਼, ਦੇਖੋ ਵੀਡਿਓ 

ਗੁਰਨਾਮ ਭੁੱਲਰ ਦੀ ਫ਼ਿਲਮ ਗੁੱਡੀਆਂ ਪਟੋਲੇ ਦਾ ਟਾਈਟਲ ਟਰੈਕ ਰਿਲੀਜ਼ ਹੋ ਗਿਆ ਹੈ । ਇਸ ਸਭ ਦੀ ਜਾਣਕਾਰੀ ਗੁਰਨਾਮ ਭੁੱਲਰ ਤੇ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ ।ਇਸ ਗਾਣੇ ਨੂੰ ਗੁਰਨਾਮ ਭੁੱਲਰ ਨੇ ਗਾਇਆ ਹੈ ਤੇ ਗੁਰਨਾਮ ਭੁੱਲਰ ਨੇ ਹੀ ਇਸ ਦੇ ਬੋਲ ਲਿਖੇ ਹਨ । ਇਸ ਗੀਤ ਦਾ ਮਿਊਜ਼ਿਕ V Rakx Music ਨੇ ਤਿਆਰ ਕੀਤਾ ਹੈ ।ਜਦੋਂ ਕਿ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਹੇਠ ਇਸ ਗਾਣੇ ਦੀ ਵੀਡਿਓ ਤਿਆਰ ਕੀਤੀ ਗਈ ਹੈ ।

https://www.instagram.com/p/BuAoOFbAZMS/

ਇਸ ਤੋਂ ਪਹਿਲਾਂ ਇਸ ਫਿਲਮ ਦਾ ਪੋਸਟਰ ਜਾਰੀ ਹੋਇਆ ਸੀ । ਗੁਰਨਾਮ ਭੁੱਲਰ ਦੀ ਇਹ ਪਹਿਲੀ ਫ਼ਿਲਮ ਹੈ ।ਫ਼ਿਲਮ ਗੁੱਡੀਆਂ ਪਟੋਲੇ ਵਿਜੇ ਕੁਮਾਰ ਅਰੋੜਾ ਵੱਲੋਂ ਡਾਇਰੈਕਟ ਕੀਤੀ ਗਈ ਹੈ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਵੱਲੋਂ ਲਿਖੀ ਗਈ ਹੈ। ਫਿਲਮ ਨੂੰ ਭਗਵੰਤ ਵਿਰਕ ਅਤੇ ਨਵ ਵਿਰਕ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

https://www.youtube.com/watch?v=khPyAQbDaPU

ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਦੀ ਇਸ ਫਿਲਮ ਦਾ ਕਾਫੀ ਸਮੇਂ ਤੋਂ ਦਰਸ਼ਕਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਦੇ ਸੈੱਟ ਤੋਂ ਕਈ ਵਾਰ ਸੋਨਮ ਬਾਜਵਾ ਅਤੇ ਗੁਰਨਾਮ ਭੁੱਲਰ ਵੱਲੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਰਹੀਆਂ ਹਨ। ਗੁੱਡੀਆਂ ਪਟੋਲੇ ਫ਼ਿਲਮ 8 ਮਾਰਚ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network