ਗਾਇਕ ਗੁਲਾਬ ਸਿੱਧੂ ਲੈ ਨੇ ਆ ਰਹੇ ਹਨ ਨਵਾਂ ਗਾਣਾ ‘ਦਿਲ ਜੱਟ ਦਾ’

written by Rupinder Kaler | December 05, 2019

ਗਾਇਕ ਗੁਲਾਬ ਸਿੱਧੂ ਛੇਤੀ ਹੀ ਆਪਣੇ ਪ੍ਰਸ਼ੰਸਕਾਂ ਲਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ‘ਦਿਲ ਜੱਟ ਦਾ’ ਟਾਈਟਲ ਹੇਠ ਇਸ ਗਾਣੇ ਨੂੰ 13 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ । ਗੁਲਾਬ ਸਿੱਧੂ ਦੇ ਇਸ ਗਾਣੇ ਦੇ ਬੋਲ ਜੋਬਨ ਚੀਮਾ ਨੇ ਲਿਖੇ ਹਨ ਤੇ ਮਿਊਜ਼ਿਕ ਲਾਡੀ ਗਿੱਲ ਨੇ ਤਿਆਰ ਕੀਤਾ ਹੈ । ਗੀਤ ਦਾ ਵੀਡੀਓ  b2gether pros ਨੇ ਤਿਆਰ ਕੀਤਾ ਹੈ ।

https://www.instagram.com/p/B5pnd6CnQTz/

ਇਸ ਗਾਣੇ ਦਾ ਪੋਸਟਰ ਗੁਲਾਬ ਸਿੱਧੂ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ । ਇਹ ਪੋਸਟਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਗੁਲਾਬ ਸਿੱਧੂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/B2Yit9JnGZA/

ਇਸ ਤੋਂ ਪਹਿਲਾਂ ਉਹਨਾਂ ਦਾ ਗਾਣਾ ਸਰਦਾਰਨੀ ਆਇਆ ਸੀ ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਸੁਨਣ ਵਾਲਿਆਂ ਨੇ ਕਾਫੀ ਪਸੰਦ ਕੀਤਾ ਸੀ, ਤੇ ਹੁਣ ਉਹਨਾਂ ਦੇ ਨਵੇਂ ਗਾਣੇ ਨੂੰ ਕਿਨ੍ਹਾਂ ਪਸੰਦ ਕੀਤਾ ਜਾਂਦਾ ਹੈ । ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

https://www.instagram.com/p/B5Ciu7DH7Nv/

 

You may also like