ਗਾਇਕ ਗੁਲਜ਼ਾਰ ਲਾਹੌਰੀਆ ਲੈ ਕੇ ਆ ਰਹੇ ਨੇ ਨਵਾਂ ਗੀਤ ‘HAQEEQAT -THE TRUTH’, 2 ਸਤੰਬਰ ਨੂੰ ਹੋਵੇਗਾ ਰਿਲੀਜ਼ 

written by Lajwinder kaur | August 31, 2021

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਗੁਲਜ਼ਾਰ ਲਹੌਰੀਆ (Gulzar Lahoria) ਜੋ ਕਿ ਇੱਕ ਲੰਬੇ ਅਰਸੇ ਤੋਂ ਬਾਅਦ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ। ਜੀ ਹਾਂ ਉਹ ਹਕੀਕਤ (HAQEEQAT -THE TRUTH) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦਿੱਤੇ ਨੇ।

ਹੋਰ ਪੜ੍ਹੋ : ਦੇਵ ਖਰੌੜ ਨੇ ਆਪਣੀ ਆਉਣ ਵਾਲੀ ਫ਼ਿਲਮ ‘ਡਾਕੂਆਂ ਦਾ ਮੁੰਡਾ-2’ ਦੀ ਨਵੀਂ ਰਿਲੀਜ਼ ਡੇਟ ਕੀਤੀ ਸਾਂਝੀ, ਹੁਣ ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

inside image of ptc records new song haqeeqat the truth-min

ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ 2 ਸਤੰਬਰ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ, ਪੀਟੀਸੀ ਪੰਜਾਬੀ ਦੇ ਨਾਲ ਪੀਟੀਸੀ ਦੇ ਯੂਟਿਊਬ ਚੈਨਲ ਪੀਟੀਸੀ ਰਿਕਾਰਡਜ਼ ਉੱਤੇ ਕੀਤਾ ਜਾਵੇਗਾ। ਦਰਸ਼ਕ ਆਪਣੇ ਗਾਇਕ ਦੇ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨੇ। ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਪਹਿਲਾ ਵੀ ਕਈ ਨਾਮੀ ਗਾਇਕ ਦੇ ਗੀਤ ਰਿਲੀਜ਼ ਹੋ ਚੁੱਕੇ ਨੇ।

ਹੋਰ ਪੜ੍ਹੋ :ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲੇ ਨਾਲ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਵੀਰ ਸਿੱਧੂ ਮੂਸੇਵਾਲੇ ਦੇ ਰੱਖੜੀ ਬੰਨਦੀ ਆਈ ਨਜ਼ਰ

inside image of gurzar lahoria-min

ਦੱਸ ਦਈਏ ਗੁਲਜ਼ਾਰ ਲਾਹੌਰੀਆ ਸੰਗੀਤ ਸਮਰਾਟ ਸ੍ਰੀ ਚਰਨਜੀਤ ਆਹੁਜਾ ਤੋਂ ਵੀ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ।ਉਨ੍ਹਾਂ ਨੇ ਦਿਲਾਂ ਦੇ ਮਾਮਲੇ,ਇਸ਼ਕ ਪੜ੍ਹਾਈਆਂ ,ਅੰਬੀਆਂ ਨੂੰ ਬੂਰ ਪਿਆ,ਦਿਲਾਂ ਦੇ ਮਾਮਲੇ ਸਣੇ ਦੇਬੀ ਮਖਸੂਸਪੁਰੀ,ਸੁਖਚੈਨ ਸਿੰਘ ਸਣੇ ਹੋਰ ਕਈ ਵੱਡੇ ਗੀਤਕਾਰਾਂ ਦੇ ਲਿਖੇ ਗੀਤ ਗਾਏ ਨੇ । ਗੁਲਜ਼ਾਰ ਸੱਭਿਆਚਾਰਕ ਅਤੇ ਪਰਿਵਾਰਕ ਗੀਤ ਗਾਉਣ ‘ਚ ਵਿਸ਼ਵਾਸ਼ ਰੱਖਦੇ ਹਨ ।

 

 

 

 

0 Comments
0

You may also like