ਗਾਇਕਾ ਗੁਰਲੇਜ਼ ਅਖ਼ਤਰ ਨੇ ਕੁਲਵਿੰਦਰ ਬਿੱਲਾ ਨੂੰ ਕਿਹਾ ਐਵੇਂ ਗੱਪ ਮਾਰਦਾ
ਗਾਇਕ ਕੁਲਵਿੰਦਰ ਬਿੱਲਾ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ‘ਗੱਪ ਮਾਰਦਾ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦੀ ਵੀਡੀਓ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਗੀਤ ਵਿੱਚ ਕੁਲਵਿੰਦਰ ਬਿੱਲਾ ਦੇ ਨਾਲ ਗੁਰਲੇਜ਼ ਅਖ਼ਤਰ ਨੇ ਵੀ ਆਵਾਜ਼ ਦਿੱਤੀ ਹੈ । ਇਸ ਗੀਤ ਦੇ ਬੋਲ ਮੱਟ ਸ਼ੇਰਂੋਵਾਲਾ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ ਇਨੋਜ਼ ਨੇ ਦਿੱਤਾ ਹੈ ।
https://www.instagram.com/p/CEI3hk_lXvz/
ਗੀਤ ਦਾ ਵੀਡੀਓ ਅਗਮ ਮਾਨ ਤੇ ਅਜ਼ੀਮ ਮਾਨ ਨੇ ਤਿਆਰ ਕੀਤਾ ਹੈ ।ਇਸ ਗੀਤ ਨੂੰ ਲੈ ਕੇ ਕੁਲਵਿੰਦਰ ਬਿੱਲਾ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝਾ ਕਰਕੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ।ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਸਿਹਤ ਹੁਣ ਬਿਲਕੁਲ ਠੀਕ ਹੈ ।
https://www.instagram.com/p/CEHeg5SF34d/