ਗੁਰਦਾਸ ਮਾਨ ਨੇ ਕੀਤਾ ਯਾਦ ਆਪਣੇ ਪੁਰਾਣੇ ਪਲ੍ਹਾਂ ਨੂੰ

Written by  Pradeep Singh   |  September 17th 2017 11:56 AM  |  Updated: September 17th 2017 11:56 AM

ਗੁਰਦਾਸ ਮਾਨ ਨੇ ਕੀਤਾ ਯਾਦ ਆਪਣੇ ਪੁਰਾਣੇ ਪਲ੍ਹਾਂ ਨੂੰ

ਗੁਰਦਾਸ ਮਾਨ ਸਾਹਬ ਦਾ ਰੁਤਬਾ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ 'ਚ ਸਭ ਤੋਂ ਉੱਚਾ ਹੈ |

ਗੁਰਦਾਸ ਮਾਨ ਨੇ ਪੰਜਾਬੀ ਬੋਲੀ ਅਤੇ ਪੰਜਾਬੀ ਇੰਡਸਟਰੀ ਨੂੰ ਆਪਣੀ ਜ਼ਿੰਦਗੀ ਦੇ ਬਹੁਤ ਸਾਲ ਦਿੱਤੇ ਹਨ ਜਿਸ ਦਾ ਨਤੀਜਾ ਅੱਜ ਪੂਰੀ ਦੁਨਿਆ 'ਚ ਫੈਲੀ ਪੰਜਾਬੀ ਮਾਂ ਬੋਲੀ 'ਤੇ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਦੀ ਸਾਖ ਵਜੋਂ ਦੇਖਿਆ ਜਾ ਸਕਦਾ ਹੈ | ਗੁਰਦਾਸ ਮਾਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਉਹ ਹਮੇਸ਼ਾ ਤੋਂ ਮਿੱਟੀ ਨਾਲ ਜੁੜ ਕੇ ਰਹੇ ਹਨ ਅਤੇ ਓਹਨਾ ਦੀ ਇਸੇ ਹਲੀਮੀ ਸਦਕਾ ਉਹ ਏਨੇ ਸਾਲਾਂ ਤੋਂ ਲੋਕਾਂ ਦੇ ਚਹੇਤੇ ਬਣ ਕੇ ਰਹੇ ਹਨ | ਕੁਝ ਏਦਾਂ ਦੀ ਹੀ ਇਕ ਪੁਰਾਣੀ ਯਾਦ ਗੁਰਦਾਸ ਮਾਨ ਨੇ ਹਾਲ ਹੀ ਵਿਚ ਇਕ ਫੇਸਬੁੱਕ ਪੋਸਟ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਜਿਸ ਵਿਚ ਉਹ ਆਪਣੇ ਫੈਨਸ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਹਨ| ਏਨੇ ਸਾਲਾਂ ਮਗਰੋਂ ਵੀ ਓਹਨਾ ਦਾ ਆਪਣੇ ਪੁਰਾਣੇ ਫੈਨਸ ਨੂੰ ਯਾਦ ਰੱਖਣਾ ਵਾਕਈ ਤਾਰੀਫ ਦੇ ਕਾਬਿਲ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network