ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਗੁਰਦਾਸ ਮਾਨ, ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਦੱਸਿਆ ਹਾਲ

written by Rupinder Kaler | October 11, 2021

ਗੁਰਦਾਸ ਮਾਨ  (Gurdas Maan)  ਦਾ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਗਾਣਾ ਹੁਣ ਕੁਝ ਦਿਨ ਬਾਅਦ ਰਿਲੀਜ਼ ਹੋਵੇਗਾ । ਜਿਸ ਦੀ ਜਾਣਕਾਰੀ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ । ਦਰਅਸਲ ਗੁਰਦਾਸ ਮਾਨ ਤੇ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਕੋਰੋਨਾ ਵਾਇਰਸ ਨੇ ਲਪੇਟ ਵਿੱਚ ਲੈ ਲਿਆ ਸੀ । ਜਿਸ ਕਰਕੇ ਇਹ ਗਾਣਾ ਕੁਝ ਦਿਨ ਬਾਅਦ ਰਿਲੀਜ਼ ਕੀਤਾ ਜਾਵੇਗਾ । ਗੁਰਦਾਸ ਮਾਨ (Gurdas Maan)  ਦੀ ਪੋਸਟ ਦੀ ਗੱਲ ਕੀਤੀ ਜਾਵੇ ਤਾਂ ਉਹਨਾ ਨੇ ਲਿਖਿਆ ਹੈ ‘ਪਿਆਰੇ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ ।

Pic Courtesy: Instagram

ਹੋਰ ਪੜ੍ਹੋ :

ਗਿੱਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਪੰਜਾਬੀ ਇੰਡਸਟਰੀ ’ਤੇ ਕਰੇਗਾ ਰਾਜ, ਇਸ ਅਦਾਕਾਰਾ ਨੇ ਕੀਤੀ ਭਵਿੱਖਬਾਣੀ …!

Pic Courtesy: Instagram

ਕੁਝ ਦਿਨ ਮੇਰੀ ਤੇ ਮੇਰੇ ਪਰਿਵਾਰ ਦੇ ਕੁਝ ਮੈਂਬਰ ਦੀ ਕੋਰੋਨਾ ਰਿਪੋਰਟ ਪਾਜਟਿਵ (covid-19) ਆਈ ਸੀ । ਜਿਸ ਕਰਕੇ ਸਾਨੂੰ ਆਪਣੇ ਘਰ ਵਿੱਚ ਹੀ ਇਕਾਂਤਵਾਸ ਹੋਣਾ ਪਿਆ । ਮੈਂ ਇਹ ਖਬਰ ਸਾਂਝੀ ਨਹੀਂ ਕੀਤੀ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਇਸ ਖ਼ਬਰ ਨਾਲ ਮੇਰੇ ਚਾਹੁਣ ਵਾਲਿਆਂ ਦੀ ਚਿੰਤਾ ਵਧਾਵੇ ।ਅਸੀਂ ਸਿਰਫ ਉਹਨਾਂ ਨੂੰ ਦੱਸਿਆ ਜਿਹੜੇ ਸਾਡੇ ਸੰਪਰਕ ਵਿੱਚ ਆਏ ਸਨ ਤਾਂ ਕਿ ਉਹ ਆਪਣਾ ਟੈਸਟ ਕਰਵਾ ਸਕਣ ।

gurdas maan Pic Courtesy: Instagram

ਪਰ ਮਾਲਕ ਦੀ ਕਿਰਪਾ ਨਾਲ ਸਾਡੀ ਰਿਪੋਰਟ ਨੈਗਟਿਵ ਆ ਗਈ ਹੈ । ਇਸ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ । ਇਸ ਕਰਕੇ ਸਾਡੇ ਕੰਮ ਵਿੱਚ ਵੀ ਰੁਕਾਵਟ ਆਈ । ਹੁਣ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਗਾਣਾ ਕੁਝ ਦਿਨਾਂ ਬਾਅਦ ਰਿਲੀਜ਼ ਕੀਤਾ ਜਾਵੇਗਾ, ਜਿਸ ਦੀ ਤਾਰੀਖ ਛੇਤੀ ਦੱਸ ਦਿੱਤੀ ਜਾਵੇਗੀ । ਸਮਾਂ ਚੰਗਾ ਹੋਵੇ ਜਾਂ ਮਾੜਾ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਹੁੰਦੇ ਹੋ ਤੁਹਾਡੇ ਪਿਆਰ ਨਾਲ ਹੀ ਮੈਂ ਹਾਂ’ ।

0 Comments
0

You may also like