ਇਸ ਵਿਅਕਤੀ ਨੂੰ ਦੇਖ ਗੁਰਦਾਸ ਮਾਨ ਨੇ ਲਿਖਿਆ ਸੀ ਗੀਤ 'ਬੂਟ ਪਾਲਸ਼ਾਂ', ਦੇਖੋ ਵੀਡੀਓ

written by Aaseen Khan | January 22, 2019

ਇਸ ਵਿਅਕਤੀ ਨੂੰ ਦੇਖ ਗੁਰਦਾਸ ਮਾਨ ਨੇ ਲਿਖਿਆ ਸੀ ਗੀਤ 'ਬੂਟ ਪਾਲਸ਼ਾਂ', ਦੇਖੋ ਵੀਡੀਓ : ਗੁਰਦਾਸ ਮਾਨ ਪੰਜਾਬੀ ਸੰਗੀਤ ਜਗਤ ਦੇ ਥੰਮ ਮੰਨੇ ਜਾਂਦੇ ਹਨ। ਬਾਬਾ ਗੁਰਦਾਸ ਮਾਨ ਆਪਣੀ ਗਾਇਕੀ ਅਤੇ ਲਾਈਵ ਸ਼ੋਅਜ਼ ਦੌਰਾਨ ਅਕਸਰ ਹੀ ਸਮਾਜਿਕ ਸੰਦੇਸ਼ ਦਿੰਦੇ ਰਹਿੰਦੇ ਹਨ। ਗੁਰਦਾਸ ਮਾਨ ਸਾਹਿਬ ਦੇ ਜ਼ਿਆਦਾਤਰ ਗਾਣੇ ਅਸਲ ਜ਼ਿੰਦਗੀ ਤੋਂ ਪ੍ਰਭਾਵਿਤ ਹੁੰਦੇ ਹਨ। ਅਜਿਹਾ ਗੁਰਦਾਸ ਮਾਨ ਹੋਰਾਂ ਦਾ ਗੀਤ ਹੈ 'ਬੂਟ ਪਾਲਸ਼ਾਂ' ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾਂ ਕਰੀਏ। ਇਹ ਗੀਤ ਹਰ ਇੱਕ ਨੂੰ ਮਿਹਨਤ ਕਰਨ ਲਈ ਪ੍ਰੇਰਦਾ ਹੈ।

2007 ਰਿਲੀਜ਼ ਹੋਇਆ ਗੁਰਦਾਸ ਮਾਨ ਸਾਹਿਬ ਦਾ ਗਾਣਾ ਬੂਟ ਪਾਲਸ਼ਾਂ ਉਹਨਾਂ ਕਿਸ ਨੂੰ ਵੇਖ ਕੇ ਲਿਖਿਆ ਸੀ , ਇਸ ਵੀਡੀਓ 'ਚ ਉਸ ਵਿਅਕਤੀ ਨੂੰ ਤੁਸੀਂ ਵੀ ਦੇਖ ਸਕਦੇ ਹੋ। ਗੁਰਦਾਸ ਮਾਨ ਸਾਹਿਬ ਨੇ ਆਪਣੇ ਲਾਈਵ ਸ਼ੋਅ ਦੌਰਾਨ ਜਗਦੀਸ਼ ਨਾਮ ਦੇ ਉਸ ਵਿਅਕਤੀ ਨੂੰ ਸਾਰੇ ਸਰੋਤਿਆਂ ਨਾਲ ਮਿਲਵਾਇਆ ਜਿਸ ਨੂੰ ਦੇਖ ਕੇ ਗੁਰਦਾਸ ਮਾਨ ਹੋਰਾਂ ਨੂੰ ਬੂਟ ਪਾਲਸ਼ਾਂ ਗਾਣੇ ਦੀ ਆਮਦ ਹੋਈ ਸੀ। ਹਾਲਾਂਕਿ ਕੇ ਇਹ ਵੀਡੀਓ ਪਿਛਲੇ ਸਾਲ ਦਾ ਹੈ ਪਰ ਸ਼ੋਸ਼ਲ ਮੀਡੀਆ 'ਤੇ ਅਜੇ ਵੀ ਕਾਫੀ ਵਾਇਰਲ ਹੋ ਰਿਹਾ ਹੈ।

Gurdas Maan write his famous song 'Boot Polishan' to see this man Gurdas Maan

ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਸ਼ੋਅ 'ਚ ਗਏ ਸੀ ਜਦੋਂ ਉਹਨਾਂ ਜਗਦੀਸ਼ ਨੂੰ ਦੇਖਿਆ ਤਾਂ ਉਹ ਹੱਥ 'ਚ ਬੂਟ ਪਾਲਿਸ਼ ਕਰਨ ਵਾਲੇ ਬੁਰਸ਼ ਅਤੇ ਪਾਲਿਸ਼ ਵਾਲੀਆਂ ਡੱਬੀਆਂ ਚੁੱਕੀ ਖੜਾ ਸੀ। ਇਹਨਾਂ ਹੀ ਨਹੀਂ ਗੁਰਦਾਸ ਮਾਨ ਸਾਹਿਬ ਨੇ ਉਸ ਵਿਅਕਤੀ ਦੀ ਰੁਪਇਆਂ ਨਾਲ ਝੋਲੀ ਵੀ ਭਰ ਦਿੱਤੀ। ਬੂਟ ਪਾਲਸ਼ਾਂ ਗਾਣਾ ਆਇਆ ਤਾਂ 2007 'ਚ ਸੀ ਪਰ ਜੇਕਰ ਅੱਜ ਵੀ ਉਸ ਗਾਣੇ ਨੂੰ ਸੁਣੋ ਤਾਂ ਬਿਲਕੁਲ ਨਵਾਂ ਲੱਗਦਾ ਹੈ।

ਹੋਰ ਵੇਖੋ : ਤਰਸੇਮ ਜੱਸੜ ਨੇ ਡਿਸਕੋ ਵਾਲਿਆਂ ਤੋਂ ਟਿਕਵਾਇਆ ਮੱਥਾ, ਦੇਖੋ ਵੀਡਿਓ


ਇਹ ਗੀਤ ਸਮਾਜ ਨੂੰ ਸੇਧ ਦਿੰਦਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ। ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਕਾਮਯਾਬੀ ਸਿਰਫ ਉਸ ਇਨਸਾਨ ਨੂੰ ਮਿਲਦੀ ਹੈ ਜਿਹੜਾ ਹਰ ਕੰਮ ਨੂੰ ਲਗਨ ਤੇ ਮਿਹਨਤ ਨਾਲ ਕਰਦਾ ਹੈ।

You may also like