ਗੁਰਦਾਸਪੁਰ ਦੇ ਰਹਿਣ ਵਾਲੇ ਮੁੰਡੇ ਨੂੰ ਕਹਿੰਦੇ ਹਨ ਜੱਸੀ ਗਿੱਲ ਦਾ ਡੁਬਲੀਕੇਟ

written by Rupinder Kaler | April 16, 2021 01:02pm

ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਹਨ, ਜਿਨ੍ਹਾਂ ਦੇ ਡੁਬਲੀਕੇਟ ਆਸਾਨੀ ਨਾਲ ਮਿਲ ਜਾਂਦੇ ਹਨ । ਇਹਨਾਂ ਨੂੰ ਦੇਖ ਕੇ ਲੋਕ ਹੈਰਾਨ ਵੀ ਹੁੰਦੇ ਹਨ । ਪਰ ਪੰਜਾਬੀ ਇੰਡਸਟਰੀ ਦੇ ਡੁਬਲੀਕੇਟ ਦੇਖਣ ਨੂੰ ਬਹੁਤ ਘੱਟ ਮਿਲਦੇ ਹਨ । ਪਰ ਤੁਹਾਨੂੰ ਅੱਜ ਅਜਿਹੇ ਸ਼ਖਸ ਨਾਲ ਮਿਲਾਉਂਦੇ ਹਾਂ ਜਿਸ ਨੂੰ ਵੇਖ ਕੇ ਤੁਹਾਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਵੇਗਾ।

image from pawan_ahitanz's instagram

ਹੋਰ ਪੜ੍ਹੋ :

ਰਵਿੰਦਰ ਰੰਗੂਵਾਲ ਦੀ ਆਵਾਜ਼ ‘ਚ ਸੁਣੋ ਧਾਰਮਿਕ ਗੀਤ ‘ਗੁਰੂ ਤੇਗ ਬਹਾਦਰ ਆਏ ਨੇ’

image from pawan_ahitanz's instagram

ਦਰਅਸਲ ਹਾਲ ਹੀ ਵਿੱਚ ਇੱਕ ਸ਼ਖ਼ਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਕਿ ਜੱਸੀ ਗਿੱਲ ਦਾ ਡੁਬਲੀਕੇਟ ਦੱਸਿਆ ਜਾ ਰਿਹਾ ਹੈ । ਵੀਡੀਓ ਵਾਲੇ ਇਸ ਸ਼ਖਸ ਦਾ ਨਾਮ ਹੈ ਪਵਨ ਹੈ । ਪਵਨ ਹੁ-ਬ-ਹੂ ਜੱਸੀ ਵਾਂਗ ਹੀ ਦਿਖਾਈ ਦਿੰਦਾ ਹੈ ।

image from pawan_ahitanz's instagram

ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਪਵਨ ਪੇਸ਼ੇ ਤੋਂ ਬੈਂਕਰ ਹੈ ਜਿਸ ਦੀ ਮੁਸਕਰਾਹਟ ਜੱਸੀ ਗਿੱਲ ਦਾ ਭੁਲੇਖਾ ਪਾਉਂਦੀ ਹੈ । ਸੋਸ਼ਲ ਮੀਡੀਆ ਤੇ ਪਵਨ ਦੀਆ ਵੀਡੀਓ ਨੂੰ ਕਾਫੀ ਪਿਆਰ ਮਿਲ ਰਿਹਾ ਹੈ । ਲੋਕ ਉਹਨਾਂ ਦੀਆਂ ਤਸਵੀਰਾਂ ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

 

View this post on Instagram

 

A post shared by Pawan Ahitaan'Z (@pawan_ahitanz)

You may also like