ਗੁਰੀ ਨੇ ਸ਼ੇਅਰ ਕੀਤੀ 'ਸਿਕੰਦਰ 2' ਦੀ ਤਸਵੀਰ , ਕਰਤਾਰ ਚੀਮਾਂ ਵੀ ਆਉਣਗੇ ਨਜ਼ਰ

Written by  Aaseen Khan   |  January 09th 2019 06:22 PM  |  Updated: January 09th 2019 06:22 PM

ਗੁਰੀ ਨੇ ਸ਼ੇਅਰ ਕੀਤੀ 'ਸਿਕੰਦਰ 2' ਦੀ ਤਸਵੀਰ , ਕਰਤਾਰ ਚੀਮਾਂ ਵੀ ਆਉਣਗੇ ਨਜ਼ਰ

ਗੁਰੀ ਨੇ ਸ਼ੇਅਰ ਕੀਤੀ 'ਸਿਕੰਦਰ 2' ਦੀ ਤਸਵੀਰ , ਕਰਤਾਰ ਚੀਮਾਂ ਵੀ ਆਉਣਗੇ ਨਜ਼ਰ : 2013 'ਚ ਆਈ ਪੰਜਾਬੀ ਫਿਲਮ 'ਸਿਕੰਦਰ' ਜਿਸ 'ਚ ਕਰਤਾਰ ਚੀਮਾ ਅਤੇ ਗੁਲ ਪਨਾਗ ਵੱਲੋਂ ਲੀਡ ਰੋਲ ਨਿਭਾਇਆ ਗਿਆ ਸੀ। ਉੱਘੇ ਨਿਰਦੇਸ਼ਕ ਜਤਿੰਦਰ ਮੋਹਰ ਦੀ ਡਾਇਰੈਕਸ਼ਨ 'ਚ ਬਣੀ ਫਿਲਮ 'ਸਿਕੰਦਰ' ਨੇ ਪੰਜਾਬੀ ਸਿਨੇਮਾ 'ਤੇ ਚੰਗੇ ਸਿਨੇਮਾ ਦੀ ਇੱਕ ਮਿਸਾਲ ਪੇਸ਼ ਕੀਤੀ ਸੀ। ਦਰਸ਼ਕਾਂ ਦੀ ਬੜੇ ਚਿਰ ਤੋਂ ਉਡੀਕ ਸੀ , ਕਿ 'ਸਿਕੰਦਰ 2' ਜਲਦ ਤੋਂ ਜਲਦ ਰਿਲੀਜ਼ ਕੀਤੀ ਜਾਵੇ। ਤਾਂ ਦੱਸ ਦਈਏ 'ਸਿਕੰਦਰ 2' ਬਹੁਤ ਜਲਦ ਵੱਡੇ ਪਰਦੇ 'ਤੇ ਵੇਖਣ ਨੂੰ ਮਿਲੇਗੀ। 2018 ਦੇ ਅਕਤੂਬਰ 'ਚ 'ਸਿਕੰਦਰ 2' ਦਾ ਪਹਿਲਾ ਆਫੀਸ਼ੀਅਲ ਪੋਸਟਰ ਸ਼ੇਅਰ ਕੀਤਾ ਗਿਆ ਸੀ। ਤੇ ਪੋਸਟਰ ਸ਼ੇਅਰ ਕੀਤਾ ਸੀ 'ਸਿਕੰਦਰ 2' ਨਾਲ ਫ਼ਿਲਮਾਂ ਦੀ ਦੁਨੀਆਂ 'ਚ ਐਂਟਰੀ ਮਾਰਨ ਵਾਲੇ ਗਾਇਕ 'ਗੁਰੀ' ਨੇ।

https://www.instagram.com/p/BsZ_XjBBXNz/

ਹੁਣ ਇੱਕ ਵਾਰ ਫਿਰ ਗਾਇਕ ਤੇ ਅਦਾਕਾਰ ਗੁਰੀ ਨੇ ਇੱਕ ਛੋਟਾ ਜਿਹਾ ਕਲਿੱਪ ਸ਼ੇਅਰ ਕੀਤਾ ਹੈ , ਜਿਸ 'ਚ ਉਹ ਸਿਕੰਦਰ 2 ਦਾ ਕਲੈਪ ਬੋਰਡ ਹੱਥ 'ਚ ਫੜੀ ਖੜੇ ਹਨ। ਇਸ ਕਲੈਪ 'ਤੇ ਸਿਕੰਦਰ ਫਿਲਮ ਦੇ ਸੀਨ ਦਾ ਨੰਬਰ ਲਿਖਿਆ ਹੈ ਅਤੇ ਅੱਜ ਦੀ ਤਰੀਕ ਲਿਖੀ ਨਜ਼ਰ ਆ ਰਹੀ ਹੈ। ਜ਼ਾਹਿਰ ਹੈ ਸਿਕੰਦਰ ਫਿਲਮ ਦਾ ਸ਼ੂਟ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਗੁਰੀ ਵੱਲੋਂ ਇਹ ਵੀਡੀਓ ਸਿਕੰਦਰ 2 ਫਿਲਮ ਦੇ ਸੈੱਟ ਤੋਂ ਸ਼ੇਅਰ ਕੀਤਾ ਗਿਆ ਹੈ।

ਹੋਰ ਪੜ੍ਹੋ : ਪੁਲਿਸ ‘ਚ ਭਰਤੀ ਹੋਣ ਜਾ ਰਹੇ ਨੇ ਦੇਵ ਖਰੌੜ, ਸੰਭਾਲਣਗੇ ਡੀ.ਐੱਸ.ਪੀ. ਦੀ ਕੁਰਸੀ

https://www.instagram.com/p/BpO5e0kFlXU/?utm_source=ig_embed

ਪਿਛਲੇ ਸਾਲ ਸ਼ੇਅਰ ਕੀਤੇ 'ਸਿਕੰਦਰ 2' ਦੇ ਪੋਸਟਰ ਮੁਤਾਬਿਕ ਫਿਲਮ ਇਸ ਸਾਲ ਜੂਨ 7 ਨੂੰ ਸਿਲਵਰ ਸਕਰੀਨ 'ਤੇ ਨਜ਼ਰ ਆ ਸਕਦੀ ਹੈ। ਇਸ ਫਿਲਮ 'ਚ 'ਸਿਕੰਦਰ' ਪਹਿਲੀ ਦੇ ਹੀਰੋ ਕਰਤਾਰ ਚੀਮਾ ਵੀ ਲੀਡ ਰੋਲ ਨਿਭਾ ਰਹੇ ਹਨ। ਪਰ ਨਿਰਦੇਸ਼ਨ ਵਾਲੇ ਡਿਪਾਰਟਮੈਂਟ 'ਚ ਚੇਂਜ ਦੇਖਣ ਨੂੰ ਮਿਲਿਆ ਹੈ। 'ਸਿਕੰਦਰ 2' ਫਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਖੁਸ਼ਵਿੰਦਰ ਪਰਮਾਰ , ਅਸ਼ੋਕ ਯਾਦਵ , ਵਿਪਿਨ ਗਿਲ , ਅਤੇ ਕੇਵੀ ਢਿੱਲੋਂ। ਸਟੋਰੀ ਤੇ ਸਕਰੀਨ ਪਲੇ ਦੀ ਗੱਲ ਕਰੀਏ ਤਾਂ ਧੀਰਜ ਰਤਨ ਨੇ ਲਿਖਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network