ਗੁਰਜਾਨ ਹੀਰ ਤੇ ਗੁਰਲੇਜ਼ ਅਖ਼ਤਰ ਦਾ ਗੀਤ 'ਨੋਟ ਵਾਰਨੇ' ਨੱਚਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡੀਓ

Written by  Aaseen Khan   |  April 08th 2019 05:56 PM  |  Updated: April 08th 2019 05:56 PM

ਗੁਰਜਾਨ ਹੀਰ ਤੇ ਗੁਰਲੇਜ਼ ਅਖ਼ਤਰ ਦਾ ਗੀਤ 'ਨੋਟ ਵਾਰਨੇ' ਨੱਚਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡੀਓ

ਗੁਰਜਾਨ ਹੀਰ ਤੇ ਗੁਰਲੇਜ਼ ਅਖ਼ਤਰ ਦਾ ਗੀਤ 'ਨੋਟ ਵਾਰਨੇ' ਨੱਚਣ ਲਈ ਕਰਦਾ ਹੈ ਮਜਬੂਰ, ਦੇਖੋ ਵੀਡੀਓ : ਗਾਇਕ ਗੁਰਜਾਨ ਹੀਰ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੇ ਅੱਗੇ ਪੇਸ਼ ਹੋ ਚੁੱਕੇ ਹਨ। ਗਾਣੇ ਦਾ ਨਾਮ ਹੈ 'ਨੋਟ ਵਾਰਨੇ' ਜਿਹੜਾ ਕਿ ਇੱਕ ਬੀਟ ਸੌਂਗ ਹੈ। ਇਹ ਗੀਤ ਇੱਕ ਡਿਊਟ ਗੀਤ ਹੈ ਜਿਸ 'ਚ ਗੁਰਜਾਨ ਹੀਰ ਦਾ ਸਾਥ ਨਿਭਾਇਆ ਹੈ ਨਾਮਵਰ ਗਾਇਕਾ ਗੁਰਲੇਜ਼ ਅਖ਼ਤਰ ਹੋਰਾਂ ਨੇ। ਇੰਨ੍ਹਾਂ ਹੀ ਨਹੀਂ ਗੀਤ 'ਚ ਫ਼ੀਚਰ ਕੀਤਾ ਹੈ ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸ਼ਹਿਨਾਜ਼ ਗਿੱਲ ਨੇ। ਗੀਤ ਅਜਿਹਾ ਹੈ ਜਿਹੜਾ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰਦਾ ਹੈ।

ਗਾਣੇ ਦੇ ਬੋਲ ਲਿਖੇ ਹਨ ਵਿੱਕੀ ਧਾਲੀਵਾਲ ਹੋਰਾਂ ਨੇ ਅਤੇ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਜੱਸੀ ਐਕਸ ਨੇ। ਗੁਰਜਾਨ ਹੀਰ ਦੇ ਗੀਤ 'ਨੋਟ ਵਾਰਨੇ' ਦਾ ਵਰਲਡ ਟੀਵੀ ਪ੍ਰੀਮਿਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਹੋ ਚੁੱਕਿਆ ਹੈ। ਯੂ ਟਿਊਬ 'ਤੇ ਇਸ ਗੀਤ ਨੂੰ ਜੱਸ ਰਿਕਾਰਡਜ਼ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ : ਪੰਜਾਬੀ ਵਿਰਸਾ 2018 'ਚ ਮਨਮੋਹਨ ਵਾਰਿਸ ਨੇ ਫਿਰ ਜੜਿਆ 'ਕੋਕਾ' , ਦੇਖੋ ਵੀਡੀਓ

ਗੁਰਜਾਨ ਹੀਰ ਇਸ ਤੋਂ ਪਹਿਲਾਂ ਵੀ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਚੁੱਕੇ ਹਨ ਜਿਸ ਦਾ ਨਾਮ ਹੈ ਟਾਈਮ। ਇਸ ਗੀਤ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਤੇ ਹੁਣ ਗੁਰਜਾਨ ਹੀਰ ਦੇ ਗੀਤ ਨੋਟ ਵਾਰਨੇ ਨੂੰ ਵੀ ਦਰਸ਼ਕਾਂ ਦਾ ਚੰਗਾ ਰਿਸਪਾਂਸ ਮਿਲ ਰਿਹਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network