ਸ਼ਬਦ ਕੀਰਤਨ ਦੀ ਐਲਬਮ ‘ਮਿਸਟਿਕ ਮਿਰਰ’ ‘ਚ ਸ਼ਬਦ ਗਾਇਨ ਕਰਨ ਵਾਲੀ ਗੁਰਜਸ ਕੌਰ ਅਤੇ ਹਰੀਜੀਵਨ ਖਾਲਸਾ ਨੂੰ ਗ੍ਰੈਮੀ ਅਵਾਰਡਸ ਦੇ ਨਾਲ ਕੀਤਾ ਗਿਆ ਸਨਮਾਨਿਤ

Written by  Shaminder   |  February 07th 2023 05:37 PM  |  Updated: February 07th 2023 05:37 PM

ਸ਼ਬਦ ਕੀਰਤਨ ਦੀ ਐਲਬਮ ‘ਮਿਸਟਿਕ ਮਿਰਰ’ ‘ਚ ਸ਼ਬਦ ਗਾਇਨ ਕਰਨ ਵਾਲੀ ਗੁਰਜਸ ਕੌਰ ਅਤੇ ਹਰੀਜੀਵਨ ਖਾਲਸਾ ਨੂੰ ਗ੍ਰੈਮੀ ਅਵਾਰਡਸ ਦੇ ਨਾਲ ਕੀਤਾ ਗਿਆ ਸਨਮਾਨਿਤ

ਗੁਰਜਸ ਕੌਰ ਖਾਲਸਾ (Gurujas Kaur Khalsa)ਅਤੇ ਹਰੀਜੀਵਨ ਖਾਲਸਾ ਨੂੰ ‘ਮਿਸਟਿਕ ਮਿਰਰ’ (Mystic Mirror) ਐਲਬਮ ‘ਚ ਗੁਰਬਾਣੀ ਸ਼ਬਦ ਗਾਇਨ ਦੇ ਲਈ ਵਿਸ਼ਵ ਪ੍ਰਸਿੱਧ ਗੈ੍ਰਮੀ ਅਵਾਰਡ (Grammy Awards 2023) ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ।ਜੋ ਪੂਰੇ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ ।ਦੱਸ ਦਈਏ ਕਿ ਲਾਸ ਐਂਜਲਸ ‘ਚ 65ਵੇਂ ਸਲਾਨਾ ਗ੍ਰੈਮੀ ਅਵਾਰਡ ਦਾ ਪ੍ਰਬੰਧ ਕੀਤਾ ਗਿਆ ਸੀ । ਜਿਸ ‘ਚ ਗੁਰਜਸ ਕੌਰ ਖਾਲਸਾ ਅਤੇ ਹਰੀਜੀਵਨ ਸਿੰਘ ਖਾਲਸਾ (Harijeevan Singh Khalsa) ਨੂੰ ਸਨਮਾਨਿਤ ਕੀਤਾ ਗਿਆ ਹੈ ।

Gurjas Kaur Khalsa,,. image Source : Youtube

ਹੋਰ ਪੜ੍ਹੋ : ਪੰਜਾਬੀ ਗਾਇਕ ਸਿਮਰ ਦੋਰਾਹਾ ਨੇ ਦੁਕਾਨ ‘ਤੇ ਕੀਤੀ ਗੁੰਡਾਗਰਦੀ, ਗਾਲਾਂ ਕੱਢੀਆਂ ਅਤੇ ਕੀਤੀ ਭੰਨਤੋੜ, ਵੇਖੋ ਵੀਡੀਓ

ਜਿਸ ਤੋਂ ਬਾਅਦ ਇਸ ਗਾਇਕ ਜੋੜੀ ਨੇ ਗੈ੍ਰਮੀ ਅਵਾਰਡਸ ਦੇ ਮੰਚ ਤੋਂ ਤਸਵੀਰਾਂ ਖਿਚਵਾਈਆਂ ਅਤੇ ਇਨ੍ਹਾਂ ਨੂੰ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ । ਗੁਰਜਸ ਕੌਰ ਨੇ ਗ੍ਰੈਮੀ ਅਵਾਰਡਸ ਦੇਣ ‘ਤੇ ਸਭ ਦਾ ਧੰਨਵਾਦ ਕੀਤਾ ਹੈ ।

gurjas Kaur khalsa image Source : Youtube

ਹੋਰ ਪੜ੍ਹੋ :  ਹਰਭਜਨ ਮਾਨ ਦੀ ਪਤਨੀ ਨੇ ਸੂਟ ‘ਚ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ਸੂਟ ‘ਚ ਵੱਖਰੀ ਹੀ ਟੌਹਰ ਹੁੰਦੀ

ਉਨ੍ਹਾਂ ਨੇ ਸਟੇਜ ਤੋਂ ਕਿਹਾ ਕਿ ‘ਮੈਂ ਰੋਣ ਜਾ ਰਹੀ ਹਾਂ, ਕਿਉਂਕਿ ਮੇਰੀਆਂ ਅੱਖਾਂ ‘ਚ ਖੁਸ਼ੀ ਦੇ ਅੱਥਰੂ ਆ ਰਹੇ ਹਨ । ਇਸ ਐਲਬਮ ਨੂੰ ਬਨਾਉਣ ‘ਚ ਮੇਰੀ ਮਦਦ ਕਰਨ ਵਾਲੇ ਹਰ ਵਿਅਕਤੀ ਦਾ ਧੰਨਵਾਦ। ਸਾਡੇ ਨਿਰਮਾਤਾਵਾਂ ਦਾ ਸ਼ੁਕਰੀਆ । ਤੁਹਾਡੇ ਨਾਲ ਖੜੇ ਹੋਣਾ ਸਨਮਾਨ ਦੀ ਗੱਲ ਹੈ’।

ਸ਼ਬਦ ਗਾਇਨ ਕਰਨ ਵਾਲੀ ਇਸ ਜੋੜੀ ਨੂੰ ਦੁਨੀਆ ਭਰ ਚੋਂ ਵਧਾਈਆਂ ਮਿਲ ਰਹੀਆਂ ਹਨ । ਕਿਉਂਕਿ ਸਿੱਖਾਂ ਦੇ ਲਈ ਇਹ ਬਹੁਤ ਹੀ ਮਾਣ ਦੀ ਗੱਲ ਹੈ । ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ‘ਚ ਚਲੇ ਜਾਣ ਆਪਣੀ ਮਿਹਨਤ ਦੀ ਬਦੌਲਤ ਉਨ੍ਹਾਂ ਨੇ ਖ਼ਾਸ ਜਗ੍ਹਾ ਬਣਾਈ ਹੈ । ਭਾਵੇਂ ਉਹ ਬਿਜਨੇਸ ਹੋਵੇ, ਖੇਡਾਂ ਦਾ ਖੇਤਰ ਹੋਵੇ, ਸੰਗੀਤ ਜਗਤ ਜਾਂ ਫਿਰ ਮਨੋਰੰਜਨ ਦਾ ਖੇਤਰ ਹੋਵੇ । ਹਰ ਫੀਲਡ ‘ਚ ਉਨ੍ਹਾਂ ਨੇ ਮੱਲਾਂ ਮਾਰੀਆਂ ਹਨ ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network