ਪੀਟੀਸੀ ਪੰਜਾਬੀ ‘ਤੇ ਗੁਰਜੱਸ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਨਵਾਂ ਗੀਤ ‘ਹਾਰ ਤੇ ਸ਼ਿੰਗਾਰ’

written by Shaminder | August 21, 2021

ਪੀਟੀਸੀ ਪੰਜਾਬੀ ‘ਤੇ ਹਰ ਦਿਨ ਨਵੇਂ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਗਾਇਕ ਗੁਰਜੱਸ (Gurjass)  ਦੀ ਆਵਾਜ਼ ‘ਚ ਨਵਾਂ ਗੀਤ ‘ਹਾਰ ਤੇ ਸ਼ਿੰਗਾਰ’ (Har Te Shingar) ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ 22 ਅਗਸਤ, ਦਿਨ ਐਤਵਾਰ ਨੂੰ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਅਤੇ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ‘ਤੇ ਵੀ ਸੁਣ ਸਕਦੇ ਹੋ ।

song ptc ,,,-min

ਹੋਰ ਪੜ੍ਹੋ : ਮਸ਼ਹੂਰ ਅਦਾਕਾਰਾ ਚਿੱਤਰਾ ਦਾ ਹੋਇਆ ਦਿਹਾਂਤ, ਸੋਸ਼ਲ ਮੀਡੀਆ ਤੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ

ਗੀਤ ਦੀ ਫੀਚਰਿੰਗ ‘ਚ ਨਿਕਿਤਾ ਰਾਣਾ ਨਜ਼ਰ ਆਏਗੀ ਜਦੋਂਕਿ ਮਿਊਜ਼ਿਕ ਹਰ ਜੀ ਮਿਊਜ਼ਿਕ ਵੱਲੋਂ ਦਿੱਤਾ ਗਿਆ ਹੈ । ਗੀਤ ਦੇ ਬੋਲ ਪ੍ਰਿੰਸ ਜਗਤਪੁਰੀਆ ਨੇ ਲਿਖੇ ਹਨ ਜਦੋਂਕਿ ਡਾਇਰੈਕਸ਼ਨ ਦੀਦਾਰ ਗਿੱਲ ਦੀ ਹੋਵੇਗੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੀਟੀਸੀ ਪੰਜਾਬੀ ‘ਤੇ ਕਈ ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ ।

song ptc har te shingar-min

ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਤੁਸੀਂ ਵੀ ਗਾਉੇਣ ਦਾ ਸ਼ੌਂਕ ਰੱਖਦੇ ਹੋ ਅਤੇ ਆਪਣੀ ਆਵਾਜ਼ ਨੂੰ ਦੁਨੀਆ ਭਰ ‘ਚ ਪਹੁੰਚਾਉਣਾ ਚਾਹੁੰਦੇ ਤਾਂ ਆਪਣੇ ਗੀਤ ਪੀਟੀਸੀ ਪੰਜਾਬੀ ‘ਤੇ ਰਿਲੀਜ਼ ਕਰਵਾ ਸਕਦੇ ਹੋ । ਪੀਟੀਸੀ ਪੰਜਾਬੀ ਆਪਣੇ ਵੱਖ ਵੱਖ ਚੈਨਲਾਂ ਅਤੇ ਫੇਸਬੁੱਕ ਪੇਜਾਂ ‘ਤੇ ਤੁਹਾਡੇ ਗੀਤਾਂ ਨੂੰ ਚਲਾਏਗਾ । ਜਿੱਥੇ ਕੌਮਾਂਤਰੀ ਪੱਧਰ ‘ਤੇ ਲੋਕਾਂ ਤੱਕ ਤੁਸੀਂ ਪਹੁੰਚ ਸਕੋਗੇ ।

 

0 Comments
0

You may also like