ਗਾਇਕਾ ਗੁਰਲੇਜ਼ ਅਖਤਰ ਨੇ ਇਹ ਕੰਮ ਕਰਕੇ ਮਿਊਜ਼ਿਕ ਇੰਡਸਟਰੀ ’ਚ ਬਣਾਇਆ ਨਵਾਂ ਇਤਿਹਾਸ

Written by  Rupinder Kaler   |  July 30th 2020 02:40 PM  |  Updated: July 30th 2020 02:40 PM

ਗਾਇਕਾ ਗੁਰਲੇਜ਼ ਅਖਤਰ ਨੇ ਇਹ ਕੰਮ ਕਰਕੇ ਮਿਊਜ਼ਿਕ ਇੰਡਸਟਰੀ ’ਚ ਬਣਾਇਆ ਨਵਾਂ ਇਤਿਹਾਸ

ਗਾਇਕਾ ਗੁਰਲੇਜ਼ ਅਖਤਰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਨਾਂਅ ਹੈ, ਜਿਸ ਨੂੰ ਲੈ ਕੇ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਗਾਇਕ ਨੇ ਆਪਣਾ ਗੀਤ ਹਿੱਟ ਕਰਵਾਉਣਾ ਹੋਵੇ ਤਾਂ ਉਸ ਵਿੱਚ ਗੁਰਲੇਜ਼ ਅਖ਼ਤਰ ਨੂੰ ਲਿਆ ਜਾਵੇ । ਇਸੇ ਲਈ ਤਾਂ ਸਿੱਧੂ ਮੂਸੇਵਾਲਾ ਤੋਂ ਲੈ ਕੇ ਕਰਨ ਔਜਲਾ ਸਮੇਤ ਹਰ ਗਾਇਕ ਦੀ ਪਹਿਲੀ ਪਸੰਦ ਗੁਰਲੇਜ਼ ਅਖਤਰ ਦੀ ਆਵਾਜ਼ ਹੈ। ਕਈ ਗਾਇਕਾਂ ਦੇ ਗੀਤ ਗੁਰਲੇਜ਼ ਅਖਤਰ ਦੀ ਆਵਾਜ਼ ਤੋਂ ਬਿਨ੍ਹਾਂ ਅਧੂਰੇ ਲੱਗਦੇ ਹਨ।

https://www.instagram.com/p/CDGaKVzlj3C/

ਇਸ ਸਭ ਦੇ ਚਲਦੇ ਗੁਰਲੇਜ਼ ਅਖਤਰ ਨੇ ਮਿਊਜ਼ਿਕ ਇੰਡਸਟਰੀ ਵਿੱਚ ਨਵਾਂ ਇਤਿਹਾਸ ਕਾਇਮ ਕੀਤਾ ਹੈ, ਗੁਰਲੇਜ਼ ਦੇ ਤਿੰਨ ਗੀਤ ਯੂਟਿਊਬ 'ਤੇ ਟ੍ਰੈਂਡ ਕਰ ਰਹੇ ਹਨ। ਪਹਿਲਾ ਗੀਤ ਕਰਨ ਔਜਲਾ ਦੇ ਨਾਲ 'ਹੈਗੇ ਹਾਂ' ਹੈ। ਦੂਜਾ ਗੀਤ ਆਰ ਨੈਤ ਦਾ ਡਿਸਟੈਂਸ ਏਜ ਤੇ ਤੀਜਾ ਗੀਤ ਦਿਲਪ੍ਰੀਤ ਢਿੱਲੋਂ ਦਾ ਗੀਤ ਕਰਾਰਾ ਜਵਾਬ ਹੈ।

https://www.instagram.com/p/CDBgkAlFOfT/

ਗੁਰਲੇਜ਼ ਦੇ ਤਿੰਨੋਂ ਗੀਤ ਇਕੱਠੇ ਦਰਸ਼ਕਾਂ ਨੂੰ ਪਸੰਦ ਆ ਰਹੇ ਹਨ। ਪੰਜਾਬੀ ਇੰਡਸਟਰੀ ਵਿੱਚ ਇਹ ਆਪਣੇ ਆਪ ਵਿੱਚ ਵੱਖਰੀ ਮਿਸਾਲ ਹੈ ਜਦੋਂ ਇੱਕ ਦਿਨ ਵਿੱਚ ਇੱਕੋ ਗਾਇਕ ਦੇ ਤਿੰਨ ਗਾਣੇ ਟ੍ਰੈਂਡ ਕੀਤੇ ਹੋਣ ਤੇ ਅਸੀਂ ਆਸ ਕਰਦੇ ਹਾਂ ਕਿ ਗੁਰਲੇਜ਼ ਅਖ਼ਤਰ ਅੱਗੇ ਵੀ ਇਸ ਤਰ੍ਹਾਂ ਦੇ ਗਾਣੇ ਦਿੰਦੇ ਰਹਿਣਗੇ ।

https://www.instagram.com/p/CDA0G9LFO-_/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network