ਗੁਰਲੇਜ ਅਖਤਰ ਅਤੇ ਆਜਮ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੱਚ ਦੇ ਗਲਾਸ’ ਹੋਇਆ ਰਿਲੀਜ਼

Written by  Shaminder   |  September 15th 2020 04:43 PM  |  Updated: September 15th 2020 06:23 PM

ਗੁਰਲੇਜ ਅਖਤਰ ਅਤੇ ਆਜਮ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੱਚ ਦੇ ਗਲਾਸ’ ਹੋਇਆ ਰਿਲੀਜ਼

ਗੁਰਲੇਜ ਅਖਤਰ ਅਤੇ ਆਜਮ ਖ਼ਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੱਚ ਦੇ ਗਲਾਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜਗਦੀਪ ਸਾਂਗਲਾ ਨੇ ਲਿਖੇ ਨੇ, ਜਦੋਂਕਿ ਮਿਊਜ਼ਿਕ ਪਰੂਫ ਨੇ ਦਿੱਤਾ ਹੈ । ਇਸ ਗੀਤ ‘ਚ ਇੱਕ ਅਜਿਹੇ ਵਿਆਹੁਤਾ ਜੋੜੇ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੀ ਆਪਸੀ ਨੋਕ ਝੋਕ ਅਕਸਰ ਚੱਲਦੀ ਰਹਿੰਦੀ ਹੈ ।

ਹੋਰ ਪੜ੍ਹੋ :ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਆਪਣੇ ਨਵੇਂ ਗੀਤ ‘ਆਕੜਾਂ’ ਨਾਲ ਪਾ ਰਹੇ ਧੱਕ

ਇਸ ਗੀਤ ‘ਚ ਪਤੀ ਪਤਨੀ ਦੇ ਰਿਸ਼ਤੇ ‘ਚ ਖੱਟੇ ਮਿੱਠੇ ਪਲਾਂ ਨੂੰ ਦਰਸਾਇਆ ਗਿਆ ਹੈ । ਭਾਵੇਂ ਮਿਆਂ ਬੀਵੀ ਦੀ ਆਪਸ ‘ਚ ਕਿੰਨੀ ਵੀ ਲੜਾਈ ਕਿਉਂ ਨਾਂ ਹੁੰਦੀ ਹੋਵੇ ਪਰ  ਦੋਵਾਂ ਦਾ ਇੱਕ ਦੂਜੇ ਬਗੈਰ ਇੱਕ ਪਲ ਵੀ ਨਹੀਂ ਸਰਦਾ। ਦੋਵੇਂ ਹੀ ਇਕ ਸਾਈਕਲ ਦੇ ਪਹੀਏ ਵਾਂਗ ਹਨ, ਜਿਨ੍ਹਾਂ ਦਾ ਗੁਜ਼ਾਰਾ ਇੱਕ ਨਾਂ ਹੋਵੇ ਤਾਂ ਇੱਕ ਪਲ ਵੀ ਨਹੀਂ ਹੁੰਦਾ ।

gurlej and Ajam Khan New Song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੀ ਭੈਣ ਵੀ ਗਾਇਕੀ ਦੇ ਖੇਤਰ ‘ਚ ਹਨ ।

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network