ਗੁਰਲੇਜ ਅਖਤਰ ਅਤੇ ਜਿੰਮੀ ਕਲੇਰ ਦਾ ਨਵਾਂ ਗੀਤ ‘ਦਬੰਗ’ ਰਿਲੀਜ਼

written by Shaminder | May 01, 2021 04:05pm

ਗੁਰਲੇਜ ਅਖਤਰ ਅਤੇ ਜਿੰਮੀ ਕਲੇਰ ਦਾ ਨਵਾਂ ਗੀਤ ‘ਦਬੰਗ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ’ਚ ਇੱਕ ਅਜਿਹੇ ਵੈਲੀ ਜੱਟ ਦੀ  ਗੱਲ ਕੀਤੀ ਗਈ ਹੈ ਜਿਸ ਦਾ ਰੌਅਬ ਦਾਬਾ 25 ਪਿੰਡਾਂ ‘ਚ ਹੈ । ਇਸ ਦਾ ਕਾਰਨ ਉਸ ਦੇ ਨਾਲ ਕਿਸੇ ਸਮੇਂ ਹੋਣ ਵਾਲੀ ਜ਼ਿਆਦਤੀ ਹੈ ।ਜਿਸ ਦਾ ਜਵਾਬ ਉਹ ਬਾਖੂਬੀ ਦੇਣਾ ਜਾਣਦਾ ਹੈ ।

sonia Image From Gurlej Akhtar Song

ਹੋਰ ਪੜ੍ਹੋ : ਟੀਵੀ ਅਦਾਕਾਰ ਅਨਿਰੁਧ ਦਵੇ ਦੀ ਕੋਰੋਨਾ ਵਾਇਰਸ ਕਾਰਨ ਹਾਲਤ ਵਿਗੜੀ  

jimmy and sonia Image From Gurlej Akhtar Song

ਗੀਤ ਦੇ ਬੋਲ ਜਿੰਮੀ ਕਲੇਰ ਨੇ ਖੁਦ ਲਿਖੇ ਹਨ। ਮਿਊਜ਼ਿਕ ਮਿਸਟਾਬਾਜ਼ ਨੇ ਦਿੱਤਾ ਹੈ । ਇਸ ਤੋਂ ਪਹਿਲਾਂ ਜਿੰਮੀ ਕਲੇਰ ਗੁਰਲੇਜ ਅਖਤਰ ਦੇ ਨਾਲ ਗੀਤ ਟੌਪ ਕਲਾਸ ਦੇਸੀ ਲੈ ਕੇ ਆਏ ਸਨ । ਇਸ ਤੋਂ ਇਲਾਵਾ ਜਿੰਮੀ ਕਲੇਰ ਹੋਰ ਵੀ ਕਈ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।

Sonia Mann Image From Gurlej Akhtar Song

ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਦੇ ਪਤੀ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਉਨ੍ਹਾਂ ਦੀ ਭੈਣ ਅਤੇ ਦੋਵੇਂ ਭਰਾ ਵੀ ਬਿਹਤਰੀਨ ਗਾਇਕ ਹਨ ।

You may also like