
ਗਾਇਕਾ ਗੁਰਲੇਜ ਅਖਤਰ ਦਾ ਨਵਾਂ ਗੀਤ ‘ਧਾਕੜ ਬੰਦੇ’ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਜੋਬਨ ਸੰਧੂ ਨੇ । ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਨੇ ਅਤੇ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ‘ਚ ‘ਧਾਕੜ ਬੰਦਿਆਂ’ ਦੀ ਗੱਲ ਕੀਤੀ ਗਈ ਹੈ ਜੋ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕਰਦੇ ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਪੰਜਾਬ ਦੇ ਹਰ ਗਾਇਕ ਦੇ ਨਾਲ ਉਨ੍ਹਾਂ ਨੇ ਗੀਤ ਗਾਏ ਹਨ ।
ਹੋਰ ਵੇਖੋ : ਗੁਰਲੇਜ ਅਖਤਰ ਆਪਣੇ ਨਵੇਂ ਗੀਤ ‘ਕਮਲੀ’ ਨਾਲ ਹੋਣਗੇ ਰੁਬਰੂ, ਸਾਂਝਾ ਕੀਤਾ ਮੋਸ਼ਨ ਪੋਸਟਰ

ਗੁਰਲੇਜ ਅਖਤਰ ਨੇ ਬਹੁਤ ਛੋਟੀ ਜਿਹੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਉਹ ਗਾਇਕੀ ਦੇ ਖੇਤਰ ‘ਚ ਸਰਗਰਮ ਹਨ । ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਇੱਕ ਪ੍ਰਸਿੱਧ ਗਾਇਕ ਹਨ ।

ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਵੀ ਗਾਇਕਾ ਹਨ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਨੇ । ਗੁਰਲੇਜ ਅਖਤਰ ਦੇ ਬੇਟੇ ਦਾਨਵੀਰ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ।