ਗੁਰਲੇਜ ਅਖਤਰ ਅਤੇ ਮਿਸ ਪੂਜਾ ਦਾ ਗੀਤ ‘ਸ਼ੇਰਨੀਆਂ’ ਰਿਲੀਜ਼

written by Shaminder | February 09, 2021

ਗੁਰਲੇਜ ਅਖਤਰ ਅਤੇ ਮਿਸ ਪੂਜਾ ਦਾ ਨਵਾਂ ਗੀਤ ‘ਸ਼ੇਰਨੀਆਂ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮੋਨੇ ਵਾਲਾ ਨੇ ਲਿਖੇ ਨੇ ਅਤੇ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਯੰਗ ਆਰਮੀ ਨੇ । ਇਸ ਗੀਤ ‘ਚ ਕਿਸਾਨਾਂ ਦੀ ਗੱਲ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਪਿੰਡ ਵਸਾ ਲਏ ਹਨ । ਇਸ ਦੇ ਨਾਲ ਪੰਜਾਬ ਦੀਆਂ ਸ਼ੇਰਨੀਆਂ ਧੀਆਂ ਦੀ ਗੱਲ ਕੀਤੀ ਹੈ । miss pooja ਜੋ ਮਾਈ ਭਾਗੋ ਵਾਂਗ ਲੋੜ ਪੈਣ ‘ਤੇ ਮੈਦਾਨ ‘ਚ ਲੜਨਾ ਵੀ ਜਾਣਦੀਆਂ ਹਨ । ਗੀਤ ਨੂੰ ਦੋਨਾਂ ਨੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਗਾਇਆ ਹੈ ਅਤੇ ਪੰਜਾਬ ਦੀਆਂ ਦਲੇਰ ਮੁਟਿਆਰਾਂ ਦੇ ਹੌਸਲੇ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਹੋਰ ਪੜ੍ਹੋ : ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਹਰੇ ਮਟਰ, ਆਪਣੇ ਖਾਣੇ ’ਚ ਕਰੋ ਸ਼ਾਮਿਲ
gurlej ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਪੰਜਾਬੀ ਗਾਇਕਾਂ ਨੇ ਕਿਸਾਨਾਂ ਦੇ ਹੱਕ ‘ਚ ਆਪਣੇ ਗੀਤਾਂ ਦੇ ਰਾਹੀਂ ਆਵਾਜ਼ ਬੁਲੰਦ ਕੀਤੀ ਹੈ । farmer ਦੱਸ ਦਈਏ ਕਿ ਆਪਣੇ ਹੱਕਾਂ ਲਈ ਕਿਸਾਨ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ । ਪਰ ਕੇਂਦਰ ਸਰਕਾਰ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਕਰ ਰਹੀ ।  

0 Comments
0

You may also like