ਗੁਰਲੇਜ ਅਖਤਰ ਅਤੇ ਨਵੀ ਬਾਵਾ ਦਾ ਨਵਾਂ ਗੀਤ Chill Mode ਰਿਲੀਜ਼

Written by  Shaminder   |  August 28th 2021 02:04 PM  |  Updated: August 28th 2021 02:04 PM

ਗੁਰਲੇਜ ਅਖਤਰ ਅਤੇ ਨਵੀ ਬਾਵਾ ਦਾ ਨਵਾਂ ਗੀਤ Chill Mode ਰਿਲੀਜ਼

ਗੁਰਲੇਜ ਅਖਤਰ (Gurlej Akhtar) ਅਤੇ ਨਵੀ ਬਾਵਾ ਦਾ ਨਵਾਂ ਗੀਤ (Chill Mode) ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਿੱਕੀ ਗੁਰੌਨ ਨੇ ਲਿਖੇ ਹਨ ਅਤੇ ਫੀਚਰਿੰਗ ‘ਚ ਈਸ਼ਾ ਸ਼ਰਮਾ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਗੱਭਰੂ ਦੀ ਗੱਲ ਕੀਤੀ ਗਈ ਹੈ ਜੋ ਕਿ ਚਿਰਾਂ ਬਾਅਦ ਇੱਕਠੇ ਹੋਏ ਹਨ ਪਰ ਇਸ ਚੱਕਰ ‘ਚ ਉਹ ਆਪਣੀ ਦੋਸਤ ਨੂੰ ਭੁੱਲ ਜਾਂਦਾ ਹੈ ।

Navi And Gurlej Akhtar song -min Image From Navi And Gurlej Akhtar song

ਹੋਰ ਪੜ੍ਹੋ : ਸੌਂਫ ਵਿੱਚ ਹੁੰਦੇ ਹਨ ਕਈ ਔਸ਼ਧੀ ਗੁਣ, ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ

ਜਿਸ ਤੋਂ ਬਾਅਦ ਉਹ ਯਾਦ ਦਿਵਾਉਂਦੀ ਹੈ ਕਿ ਸਵੇਰੇ ਜਦੋਂ ਤੇਰਾ ਹੈਂਗਓਵਰ ਖਤਮ ਹੋਵੇਗਾ ਤਾਂ ਫਿਰ ਤੈਨੂੰ ਪੁੱਛਾਂਗੀ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

ਗੁਰਲੇਜ ਅਖਤਰ ਦਾ ਪੂਰਾ ਪਰਿਵਾਰ ਹੀ ਗਾਇਕੀ ਨੂੰ ਸਮਰਪਿਤ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

Navi And Gurlej Akhtar song -min (1) Image From Navi And Gurlej Akhtar song

ਉਨ੍ਹਾਂ ਦੇ ਪਤੀ ਕੁਲਵਿੰਦਰ ਕੈਲੀ ਵੀ ਬਿਹਤਰੀਨ ਗਾਇਕ ਹਨ । ਇਸ ਤੋਂ ਇਲਾਵਾ ਉਨ੍ਹਾਂ ਦੇ ਦੋਵੇਂ ਭਰਾ ਅਤੇ ਭੈਣ ਜੈਸਮੀਨ ਅਖਤਰ ਵੀ ਵਧੀਆ ਗਾਇਕਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network