ਗੁਰਲੇਜ ਅਖਤਰ ਅਤੇ ਰਾਏ ਜੁਝਾਰ ਦੀ ਆਵਾਜ਼ ‘ਚ ਨਵਾਂ ਗੀਤ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | October 08, 2021

ਗੁਰਲੇਜ ਅਖਤਰ (Gurlej Akhtar ) ਅਤੇ ਰਾਏ ਜੁਝਾਰ (Rai Jujhar )ਦੀ ਆਵਾਜ਼ ‘ਚ ਨਵਾਂ ਗੀਤ ‘ਮਲਟੀ ਬਰੈਂਡ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਕੁਸ਼ਲ ਜਮਸ਼ੇਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਬੀਟ ਮੇਕਰ ਨੇ । ਗੀਤ ਦੀ ਫੀਚਰਿੰਗ ‘ਚ ਰਾਏ ਜੁਝਾਰ ਅਤੇ ਸਨੇਹਲਤਾ ਸੰਧੂ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਪਤੀ ਪਤਨੀ ਦੀ ਖੱਟੀ ਮਿੱਠੀ ਨੋਕ ਝੋਕ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕਿ ਕਿਸ ਤਰ੍ਹਾਂ ਪਤੀ ਆਪਣੀ ਪਤਨੀ ਨੂੰ ਪਾਰਟੀ ‘ਚ ਜਾਣ ਲਈ ਕਹਿੰਦਾ ਹੈ ।

Rai jujhar,-min Image From Rai jujhar,song

ਹੋਰ ਪੜ੍ਹੋ : ਅਫ਼ਸਾਨਾ ਖ਼ਾਨ ਕਰਨਾ ਚਾਹੁੰਦੀ ਹੈ ਇਸ ਕੁੜੀ ਨੂੰ ਕਿੱਸ, ਬਿੱਗ ਬੌਸ ਦੇ ਘਰ ‘ਚ ਕੀਤਾ ਖੁਲਾਸਾ

ਪਰ ਪਤਨੀ ਕਹਿੰਦੀ ਹੈ ਕਿ ਉਸ ਕੋਲ ਕੋਈ ਵੀ ਚੰਗਾ ਸੂਟ ਨਹੀਂ ਹੈ, ਜੋ ਕਿ ਉਹ ਪਾਰਟੀ ‘ਚ ਪਾ ਸਕੇ । ਇਸ ਦੇ ਨਾਲ ਹੀ ਇਸ ਗੀਤ ਦੇ ਜ਼ਰੀਏ ਇੱਕ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਜੋਕੇ ਸਮਾਜ ‘ਚ ਕੱਪੜਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ।

Rai jujhar -min Image From Rai jujhar -song

ਔਰਤਾਂ ਤਾਂ ਇੱਕ ਵਿਆਹ ਜਾਂ ਪਾਰਟੀ ‘ਚ ਕੋਈ ਡਰੈੱਸ ਪਾ ਕੇ ਚਲੀਆਂ ਜਾਂਦੀਆਂ ਹਨ ਤਾਂ ਉਹ ਦੂਜੇ ਵਿਆਹ ‘ਚ ਉਹੀ ਡਰੈੱਸ ਰਿਪੀਟ ਨਹੀਂ ਕਰਦੀਆਂ । ਭਾਵੇਂ ਅਲਮਾਰੀਆਂ ਕੱਪੜਿਆਂ ਨਾਲ ਭਰੀਆਂ ਕਿਉਂ ਨਾਂ ਹੋਣ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਤੇ ਰਾਏ ਜੁਝਾਰ ਇੱਕਠੇ ਕਈ ਗੀਤ ਕੱਢ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

0 Comments
0

You may also like