ਗੁਰਲੇਜ ਅਖਤਰ ਅਤੇ ਸੰਦੀਪ ਬਰਾੜ ਦਾ ਨਵਾਂ ਗੀਤ ‘ਅਸੀਂ ਪਿੰਡਾਂ ਆਲੇ’ ਰਿਲੀਜ਼

written by Shaminder | April 22, 2021 04:31pm

ਗੁਰਲੇਜ ਅਖਤਰ ਅਤੇ ਸੰਦੀਪ ਬਰਾੜ ਦੀ ਆਵਾਜ਼ ‘ਚ ਨਵਾਂ ਗੀਤ ‘ਅਸੀਂ ਪਿੰਡਾਂ ਆਲੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ ।ਫੀਚਰਿੰਗ ‘ਚ ਸੰਦੀਪ ਬਰਾੜ ਵੀ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਕਪਤਾਨ ਨੇ ਲਿਖੇ ਨੇ ਅਤੇ ਮਿਊਜ਼ਿਕ ਦਾ ਬੌਸ ਨੇ ਦਿੱਤਾ ਹੈ । ਵੀਡੀਓ ਯਾਦੂ ਬਰਾੜ ਨੇ ਤਿਆਰ ਕੀਤਾ ਹੈ ।

Sandeep Brar Image From Sandeep And Gurlej Akhtar's Song

ਹੋਰ ਪੜ੍ਹੋ :  ਪਰਮੀਸ਼ ਵਰਮਾ ਨੇ ਆਪਣੇ ਪਿਤਾ ਦੇ ਨਾਲ ਨਵੀਂ ਫ਼ਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ

sandeep brar Image From Sandeep Brar And Gurlej Akhtar Song

ਗੀਤ ‘ਚ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ । ਮੁਟਿਆਰ ਨੂੰ ਗੱਭਰੂ ਬਹੁਤ ਪਸੰਦ ਕਰਦਾ ਹੈ ਉਹ ਬਹਾਨੇ ਦੇ ਨਾਲ ਕੁੜੀ ਨੂੰ ਮਿਲਣ ਲਈ ਪਹੁੰਚਦਾ ਹੈ ਅਤੇ ਕੁੜੀ ਵੀ ਉਸ ਦੇ ਇਨ੍ਹਾਂ ਬਹਾਨਿਆਂ ਤੋਂ ਭਲੀ ਭਾਂਤ ਜਾਣੂ ਹੁੰਦੀ ਹੈ ।

Sandeep brar song Image From Sandeep And Gurlej Akhtar Song

ਫੀਮੇਲ ਮਾਡਲ ਦੇ ਤੌਰ ‘ਤੇ ਅਮਨ ਹੁੰਦਲ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

You may also like