
ਗੁਰਲੇਜ ਅਖਤਰ (Gurlej Akhtar) ਨੇ ਆਪਣੇ ਪਤੀ ਕੁਲਵਿੰਦਰ ਕੈਲੀ (Kulwinder Kelly)ਅਤੇ ਮਾਂ ਦਾ ਜਨਮ ਦਿਨ ਮਨਾਇਆ । ਜਿਸ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਨਕਿ ਗੁਰਲੇਜ ਅਖਤਰ ਆਪਣੀ ਮਾਂ (Mother)ਅਤੇ ਪਤੀ (Husband) ਦਾ ਜਨਮ ਦਿਨ (Birthday) ਮਨਾਉਂਦੀ ਹੋਈ ਦਿਖਾਈ ਦੇ ਰਹੀ ਹੈ ।

ਹੋਰ ਪੜ੍ਹੋ : ਪਰਵੀਨ ਭਾਰਟਾ ਨੇ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਜੀ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ
ਇਸ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਪ੍ਰਮਾਤਮਾ ਦਾ ਸ਼ੁਕਰਾਨਾ ਕਿ ਉਸ ਨੇ ਮੈਨੂੰ ਮੇਰੀ ਜ਼ਿੰਦਗੀ ਦੇ ਸਭ ਤੋਂ ਪਿਆਰੇ ਅਤੇ ਵਧੀਆ ਹੀਰੇ ਇੱਕੋ ਦਿਨ ਦਿੱਤੇ । ਰੱਬ ਤੁਹਾਨੂੰ ਦੋਵਾਂ ਨੂੰ ਅਪਾਰ ਖੁਸ਼ੀਆਂ ਦੇਵੇ। ਹੈਪੀ ਬਰਥਡੇ ਮੇਰੇ ਪਿਆਰ ਅਤੇ ਮੇਰੀ ਪਿਆਰੀ ਮਾਂ ਨੂੰ ।

ਵਾਹਿਗੁਰੂ ਤੁਹਾਨੂੰ ਹਮੇਸ਼ਾ ਸਲਾਮਤ ਰੱਖੇ’। ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੁਰਲੇਜ ਅਖਤਰ ਦਾ ਬੇਟਾ ਦਾਨਵੀਰ ਆਪਣੀ ਨਾਨੀ ਅਤੇ ਆਪਣੇ ਪਿਤਾ ਦੇ ਮੂੰਹ ‘ਤੇ ਕੇਕ ਲਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ ।

ਦੱਸ ਦਈਏ ਕਿ ਗਾਇਕਾ ਦੇ ਪਤੀ ਅਤੇ ਮਾਂ ਦਾ ਜਨਮ ਦਿਨ ਇੱਕੋ ਹੀ ਦਿਨ ਹੁੰਦਾ ਹੈ ਅਤੇ ਗੁਰਲੇਜ ਅਖਤਰ ਦੋਵਾਂ ਦਾ ਜਨਮ ਦਿਨ ਅਕਸਰ ਇੱਕਠਿਆਂ ਮਨਾਉਂਦੀ ਹੋਈ ਨਜ਼ਰ ਆਉਂਦੀ ਹੈ । ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਸਿਤਾਰੇ ਹਨ ਅਤੇ ਇਸ ਜੋੜੀ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
View this post on Instagram