ਗੁਰਲੇਜ਼ ਅਖ਼ਤਰ ਤੇ ਦਾਨ ਵੀਰ ਦੀ ਇਹ ਵੀਡੀਓ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ

Written by  Rupinder Kaler   |  November 02nd 2019 11:47 AM  |  Updated: November 02nd 2019 11:47 AM

ਗੁਰਲੇਜ਼ ਅਖ਼ਤਰ ਤੇ ਦਾਨ ਵੀਰ ਦੀ ਇਹ ਵੀਡੀਓ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ

ਗਾਇਕਾ ਗੁਰਲੇਜ਼ ਅਖਤਰ ਤੇ ਕੁਲਵਿੰਦਰ ਕੈਲੀ ਦਾ ਬੇਟਾ ਦਾਨ ਵੀਰ ਵੀ ਸੋਸ਼ਲ ਮੀਡੀਆ ਤੇ ਛਾਇਆ ਰਹਿੰਦਾ ਹੈ । ਦਾਨ ਵੀਰ ਦੀਆਂ ਟਿੱਕ ਟੋਕ ਵੀਡੀਓ ਅਕਸਰ ਗੁਰਲੇਜ਼ ਅਖਤਰ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀਆਂ ਹਨ । ਇਹਨਾਂ ਵੀਡੀਓ ਨੂੰ ਗੁਰਲੇਜ਼ ਅਖ਼ਤਰ ਤੇ ਕੈਲੀ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

ਹਾਲ ਹੀ ਵਿੱਚ ਗੁਰਲੇਜ਼ ਅਖ਼ਤਰ ਨੇ ਦਾਨ ਵੀਰ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਕਿ ਉਹਨਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ । ਇਸ ਵੀਡੀਓ ਵਿੱਚ ਗੁਰਲੇਜ਼ ਅਖ਼ਤਰ ਆਪਣੇ ਨਵੇਂ ਗਾਣੇ ‘ਨੌਨਵੈਜ’ ਦੀ ਪ੍ਰਮੋਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/B4J78sMlVMJ/

ਮਾਂ ਪੁੱਤ ਦੀ ਇਹ ਜੋੜੀ ਇੱਕ ਦੂਜੇ ਨੂੰ ਮਿਹਣੇ ਦਿੰਦੇ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਾਨਵੀਰ ਦੀਆਂ ਹੋਰ ਵੀ ਕਾਫੀ ਵੀਡੀਓ ਹਨ ਜਿਹੜੀਆਂ ਕਾਫੀ ਵਾਇਰਲ ਹੋ ਰਹੀਆਂ ਹਨ ।

https://www.instagram.com/p/B3UgpHhFOsL/

ਇਹਨਾਂ ਵੀਡੀਓ ਵਿੱਚ ਦਾਨਵੀਰ ਦੀ ਮਾਸੂਮੀਅਤ ਤੇ ਹਰ ਇੱਕ ਨੂੰ ਪਸੰਦ ਆਉਂਦੀ ਹੈ । ਗੁਰਲੇਜ਼ ਅਖ਼ਤਰ ਤੇ ਕੁਲਵਿੰਦਰ ਕੈਲੀ ਦੇ ਗਾਣੇ ‘ਨੋਨਵੈਜ’ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਯੂ-ਟਿਊਬ ਤੇ ਇਸ ਗਾਣੇ ਦੇ ਵੀਵਰਜ਼ 12 ਲੱਖ ਨੂੰ ਪਾਰ ਕਰ ਗਏ ਹਨ ।

https://www.instagram.com/p/Bv3GUNKlWtr/

https://www.instagram.com/p/BzXXc2JltuS/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network