ਦੇਖੋ ਜਦੋਂ ਇਕੱਠੀਆਂ ਹੋਈਆਂ ਪੰਜਾਬ ਦੀਆਂ ਦੋ ਸੁਰੀਲੀਆਂ ਅਵਾਜ਼ਾਂ ਕੌਰ ਬੀ ਤੇ ਗੁਰਲੇਜ਼ ਅਖਤਰ

written by Aaseen Khan | May 23, 2019

ਦੇਖੋ ਜਦੋਂ ਇਕੱਠੀਆਂ ਹੋਈਆਂ ਪੰਜਾਬ ਦੀਆਂ ਦੋ ਸੁਰੀਲੀਆਂ ਅਵਾਜ਼ਾਂ ਕੌਰ ਬੀ ਤੇ ਗੁਰਲੇਜ਼ ਅਖਤਰ : ਕੌਰ ਬੀ ਅਤੇ ਗੁਰਲੇਜ਼ ਅਖਤਰ ਪੰਜਾਬ ਦੀਆਂ ਦੋ ਸੁਰੀਲੀਆਂ ਅਵਾਜ਼ਾਂ ਹਨ। ਇੱਕ ਨੂੰ ਡਿਊਟ ਗੀਤਾਂ ਦੀ ਰਾਣੀ ਕਿਹਾ ਜਾਂਦਾ ਹੈ ਤਾਂ ਇੱਕ ਨੌਜਵਾਨ ਦਿਲਾਂ 'ਚ ਧੜਕਦੀ ਹੈ। ਜੀ ਹਾਂ ਕੌਰ ਬੀ ਵੱਲੋਂ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ ਜਿਸ 'ਚ ਦੋਨੋ ਕੌਰ ਬੀ ਦਾ ਗੀਤ ਮਹਾਰਾਣੀ ਗਾ ਰਹੇ ਹਨ। ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਉੱਥੇ ਹੀ ਪੰਜਾਬੀ ਇੰਡਸਟਰੀ ਦੀਆਂ ਇਹਨਾਂ ਸਿਤਾਰਿਆਂ ਨੂੰ ਇਕੱਠੇ ਗਾਉਂਦੇ ਸੁਨਣ ਦਾ ਮੌਕਾ ਵੀ ਕਦੇ ਹੀ ਮਿਲਦਾ ਹੈ।

 
View this post on Instagram
 

Enjoy #Maharani Song With Ghaint Vocalist @gurlejakhtarmusic Ji Bada Vadiya Lagea Di Ikathe Reh k #Respect ??‍❤️‍??

A post shared by KaurB (@kaurbmusic) on

ਹੋਰ ਵੇਖੋ : ਗੈਰੀ ਸੰਧੂ ਤੇ ਕੌਰ ਬੀ ਦੇ ਡਿਊਟ ਗੀਤ ਦੀ ਪਹਿਲੀ ਝਲਕ ਆਈ ਸਾਹਮਣੇ ਗੁਰਲੇਜ਼ ਅਖਤਰ ਨਾਲ ਕੌਰ ਬੀ ਇਕੱਠੇ ਗਾ ਕੇ ਆਪਣੀ ਖੁਸ਼ੀ ਵੀ ਜ਼ਾਹਿਰ ਕਰ ਰਹੇ ਹਨ। ਦੱਸ ਦਈਏ ਗੁਰਲੇਜ਼ ਅਖਤਰ ਤੇ ਗੈਰੀ ਸੰਧੂ ਦਾ ਹਾਲ ਹੀ 'ਚ ਟੇਕ ਆਫ਼ ਗੀਤ ਰਿਲੀਜ਼ ਹੋਇਆ ਹੈ ਜਿਹੜਾ ਯੂ ਟਿਊਬ 'ਤੇ ਲਗਾਤਾਰ ਟਰੈਂਡਿੰਗ 'ਚ ਬਣਿਆ ਹੋਇਆ ਹੈ।ਉੱਥੇ ਹੀ ਕੌਰ ਬੀ ਦੇ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਗੀਤ ਟੌਰ੍ਹ ਜੱਟੀ ਦੀ ਨੇ ਵੀ ਖੂਬ ਸੁਰਖ਼ੀਆਂ ਵਟੋਰੀਆਂ ਹਨ।

0 Comments
0

You may also like