ਗੁਰਲੇਜ ਅਖਤਰ ਨੇ ਪਤੀ ਤੇ ਪੁੱਤਰ ਨਾਲ ਸ਼ਾਂਝੀ ਕੀਤੀ ਪਿਆਰੀ ਜਿਹੀ ਫੈਮਿਲੀ ਫੋਟੋ, ਫੈਨਜ਼ ਨੂੰ ਪਸੰਦ ਆ ਰਹੀ ਤਸਵੀਰ

written by Pushp Raj | October 04, 2022 01:43pm

Gurlez Akhtar News: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਦੀ ਦੇਸ਼-ਵਿਦੇਸ਼ 'ਚ ਵੱਡੀ ਫੈਨ ਫਾਲੋਇੰਗ ਹੈ। ਗੁਰਲੇਜ ਅਖਤਰ ਨੂੰ ਉਨ੍ਹਾਂ ਦੀ ਬੁਲੰਦ ਗਾਇਕੀ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੀ ਇੱਕ ਫੈਮਿਲੀ ਫੋਟੋ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਗੁਰਲੇਜ ਅਖਤਰ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। ਇਸ ਦੇ ਨਾਲ ਹੀ ਗੁਰਲੇਜ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਹੈ। ਇਸ ਦਾ ਅੰਦਾਜ਼ਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਦੇਖ ਲਗਾਇਆ ਜਾ ਸਕਦਾ ਹੈ।

ਗੁਰਲੇਜ ਅਖਤਰ ਨੇ ਹਾਲ ਹੀ ਵਿੱਚ ਆਪਣੇ ਪਤੀ ਕੁਲਵਿੰਦਰ ਕੈਲੀ ਨਾਲ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਪਤੀ ਪਤਨੀ ਰੋਮਾਂਟਿਕ ਅੰਦਾਜ਼ `ਚ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਫੈਮਿਲੀ ਫੋਟੋ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਆਪਣੇ ਪੁੱਤਰ ਅਤੇ ਪਤੀ ਨਾਲ ਨਜ਼ਰ ਆ ਰਹੀ ਹੈ।

Image Source : Instagram

ਫੈਨਜ਼ਸ ਨੂੰ ਪੰਜਾਬੀ ਇੰਡਸਟਰੀ ਦੀ ਇਸ ਜੋੜੀ ਦਾ ਰੋਮੈਂਟਿਕ ਅਤੇ ਪਿਆਰਾ ਅੰਦਾਜ਼ ਬੇਹੱਦ ਪਸੰਦ ਆ ਰਿਹਾ ਹੈ। ਇਸ ਦੇ ਨਾਲ ਨਾਲ ਜੋ ਚੀਜ਼ ਇਸ ਵੀਡੀਓ `ਚ ਫ਼ੈਨਜ਼ ਦਾ ਦਿਲ ਜਿੱਤ ਰਹੀ ਹੈ, ਉਹ ਹੈ ਇਸ ਦੀ ਕੈਪਸ਼ਨ।

ਗੁਰਲੇਜ ਅਖਤਰ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਫੁੱਲਾਂ ਜਿਹਾ ਦਿਲ ਜੇ ਤੇਰਾ ਕਦੇ ਮੈਂ ਦੁਖਾਵਾਂ, ਰੱਬ ਕਰੇ ਮੈਂ ਮਰ ਜਾਵਾਂ।" ਦਰਅਸਲ, ਇਹ ਇਸ ਜੋੜੇ ਵੱਲੋਂ ਗਾਏ ਇੱਕ ਰੋਮਾਂਟਿਕ ਗਾਣੇ ਦੀਆਂ ਲਾਈਨਾਂ ਹਨ, ਪਰ ਦੋਵਾਂ ਦੇ ਵੀਡੀਓ ਤੇ ਇਹ ਲਾਈਨਾਂ ਕਾਫ਼ੀ ਸੂਟ ਕਰ ਰਹੀਆਂ ਹਨ।

ਦੱਸ ਦਈਏ ਕਿ ਗੁਰਲੇਜ ਅਖਤਰ ਆਪਣੀ ਫ਼ੈਮਿਲੀ ਫ਼ੋਟੋਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਤੇ ਵੱਡੀ ਫ਼ੈਨ ਫ਼ਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ਤੇ ਹੀ ਗੁਰਲੇਜ ਨੂੰ 1.1 ਮਿਲੀਅਨ ਯਾਨਿ 11 ਲੱਖ ਤੋਂ ਵੱਧ ਲੋਕ ਫ਼ਾਲੋ ਕਰਦੇ ਹਨ।

Image Source : Instagram

ਹੋਰ ਪੜ੍ਹੋ: Bigg Boss 16: ਇਸ ਨਿੱਕੇ ਕੰਟੈਸਟੈਂਟ ਦੀ ਕਮਾਈ ਜਾਣ ਕੇ ਰਹਿ ਜਾਓਗੇ ਹੈਰਾਨ, ਜਾਣੋ Abdu Rozik ਬਾਰੇ ਦਿਲਚਸਪਲ ਗੱਲਾਂ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਪੰਜਾਬੀ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਹੁਣ ਤੱਕ ਗਾਇਕ ਗੁਰਲੇਜ ਅਖਤਰ ਦੇ ਕਈ ਪੰਜਾਬੀ ਗਾਇਕਾਂ ਨਾਲ ਕੰਮ ਕੀਤਾ ਹੈ। ਗੁਰਲੇਜ ਅਖਤਰ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ਚੋਂ ਇੱਕ ਹਨ।

 

View this post on Instagram

 

A post shared by Gurlej Akhtar (@gurlejakhtarmusic)

You may also like