ਸਤਿੰਦਰ ਸਰਤਾਜ ਨੇ ਸਾਂਝੀ ਕੀਤੀ ਗੁਰਮੁਖੀ ਦੇ ਇਹਨਾਂ ਬੇਟੇ ਬੇਟੀਆਂ ਦੀ ਵੀਡੀਓ

Reported by: PTC Punjabi Desk | Edited by: Aaseen Khan  |  July 22nd 2019 12:11 PM |  Updated: July 22nd 2019 12:11 PM

ਸਤਿੰਦਰ ਸਰਤਾਜ ਨੇ ਸਾਂਝੀ ਕੀਤੀ ਗੁਰਮੁਖੀ ਦੇ ਇਹਨਾਂ ਬੇਟੇ ਬੇਟੀਆਂ ਦੀ ਵੀਡੀਓ

ਸਤਿੰਦਰ ਸਰਤਾਜ ਪੰਜਾਬੀਆਂ ਦਾ ਉਹ ਅਣਮੁੱਲਾ ਹੀਰਾ ਜਿਸ ਦੀ ਕਲਮ ਅਤੇ ਸ਼ਾਇਰੀ ਹਵਾਵਾਂ ਦਾ ਰੁੱਖ ਬਦਲਣ ਦੀ ਤਾਕਤ ਰੱਖਦੀ ਹੈ। ਪਿਛਲੇ ਦਿਨੀਂ ਰਿਲੀਜ਼ ਹੋਏ ਸਤਿੰਦਰ ਸਰਤਾਜ ਦੇ ਗੀਤ ਗੁਰਮੁਖੀ ਦਾ ਬੇਟਾ ਨੇ ਗਾਇਕੀ ਅਤੇ ਗੀਤਕਾਰੀ ਦੇ ਨਵੇਂ ਮਾਇਨੇ ਇਸ ਇੰਡਸਟਰੀ ਨੂੰ ਦੱਸੇ ਹਨ ਕਿ ਗੀਤ ਅਜਿਹੇ ਵੀ ਹੋ ਸਕਦੇ ਹਨ। ਉਹਨਾਂ ਦੇ ਮਾਂ ਬੋਲੀ ਪੰਜਾਬੀ ਦੇ ਇਸ ਉਪਰਾਲੇ ਦੇ ਲਈ ਹਰ ਕੋਈ ਸਤਿੰਦਰ ਸਰਤਾਜ ਦੀ ਬਸ ਤਾਰੀਫ਼ ਕਰ ਰਿਹਾ ਹੈ।

ਉਹਨਾਂ ਦੇ ਇਸ ਗੀਤ ਦਾ ਪੰਜਾਬੀਆਂ 'ਤੇ ਅਸਰ ਵੀ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਗੁਰਮੁਖੀ ਅੱਖਰਾਂ ਅਤੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕ ਦੁਨੀਆਂ ਭਰ 'ਚ ਸਾਹਮਣੇ ਆ ਰਹੇ ਹਨ। ਦਿਨੋਂ ਦਿਨ ਡਿੱਗਦੇ ਪੰਜਾਬੀ ਦੇ ਮਿਆਰ ਨੂੰ ਸਤਿੰਦਰ ਸਰਤਾਜ ਦੀਆਂ ਦਰਿਆਈ ਤਰਜ਼ਾਂ ਵਾਲੀ ਨਵੀਂ ਐਲਬਮ ਉੱਪਰ ਚੁੱਕਣ ਦਾ ਕੰਮ ਕਰੇਗੀ ਜਿਸ 'ਚ ਪਹਿਲੇ ਗੀਤ ਗੁਰਮੁਖੀ ਦੇ ਬੇਟੇ ਨੇ ਤਾਂ ਖੂਬ ਪੰਜਾਬੀਆਂ ਦਾ ਦਿਲ ਜਿੱਤਿਆ ਹੈ।

ਹੋਰ ਵੇਖੋ : ਕਿੰਝ ਆਰ ਨੇਤ ਨੇ ਲੇਖਾਂ ਤੋਂ ਜਿੱਤੀਆਂ ਨੇ ਕੁਸ਼ਤੀਆਂ, ਦੱਸਣਗੇ ਗੀਤ 'ਸਟਰਗਲ' ਵਿਚ

ਉਹਨਾਂ ਵੱਲੋਂ ਸਾਂਝੀ ਕੀਤੀ ਇਸ ਵੀਡੀਓ 'ਚ ਬੱਚੇ ਅਤੇ ਨੌਜਵਾਨਾਂ ਦਾ ਪਿਆਰ ਪੰਜਾਬੀ ਭਾਸ਼ਾ ਲਈ ਦੇਖਣ ਨੂੰ ਮਿਲ ਰਿਹਾ ਹੈ,ਛੋਟੇ ਛੋਟੇ ਬੱਚੇ ਉਹਨਾਂ ਦਾ ਗੀਤ ਗਾ ਰਹੇ ਹਨ ਅਤੇ ਜਿੱਥੇ ਨੌਜਵਾਨ ਆਪਣੇ ਮਨਪਸੰਦ ਗਾਇਕ ਜਾਂ ਆਈਡਲ ਦਾ ਟੈਟੂ ਬਣਵਾਉਂਦੇ ਹਨ ਉੱਥੇ ਹੁਣ ਗੁਰਮੁਖੀ ਆਪਣੀਆਂ ਬਾਹਵਾਂ ਤੇ ਖ਼ੁਦਵਾ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network