ਗੁਰਨਾਮ ਭੁੱਲਰ ਅਤੇ ਦੀਪਕ ਢਿੱਲੋਂ ਦਾ ਨਵਾਂ ਗੀਤ ‘ਜੀਜਾ ਸਾਲੀ’ ਰਿਲੀਜ਼

written by Shaminder | November 15, 2021

ਗੁਰਨਾਮ ਭੁੱਲਰ (Gurnam Bhullar) ਅਤੇ ਦੀਪਕ ਢਿੱਲੋਂ (Deepak Dhillon) ਦਾ ਨਵਾਂ ਗੀਤ ‘ਜੀਜਾ ਸਾਲੀ’ (Jija Saali)  ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਗਿੱਲ ਰੌਂਤਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ । ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੇ ਆਫੀਸ਼ੀਅਲ ਯੂ-ਟਿਊਬ ਚੈਨਲ ਡਾਈਮੰਡ ਸਟਾਰ ਵਰਲਡ ਵਾਈਡ ਦੇ ਲੇਬਲ ਹੇਠ ਰਿਲੀਜ਼ ਕੀਤਾ ਹੈ । ਇਸ ਗੀਤ ‘ਚ ਗਾਇਕ ਨੇ ਜੀਜੇ ਸਾਲੀ ਦੀ ਖੂਬਸੂਰਤ ਕਮਿਸਟਰੀ ਨੂੰ ਬਿਆਨ ਕੀਤਾ ਹੈ । ਇਸ ਗੀਤ ‘ਚ ਜੀਜਾ ਆਪਣੀ ਸਾਲੀ ਦਾ ਰਿਸ਼ਤਾ ਆਪਣੇ ਭਰਾ ਦੇ ਨਾਲ ਕਰਵਾਉਣ ਦੀ ਗੱਲ ਕਰ ਰਿਹਾ ਹੈ ।

Gurnam Bhullar image From Gurnam Bhullar song

ਹੋਰ ਪੜ੍ਹੋ : ਗਾਇਕਾ ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਪਰ ਸਾਲੀ ਇਸ ਰਿਸ਼ਤੇ ਨੂੰ ਅਪਨਾਉਣ ਦੇ ਲਈ ਰਾਜ਼ੀ ਨਹੀਂ ਹੁੰਦੀ । ਕਿਉਂਕਿ ਉਸ ਦਾ ਮੰਨਣਾ ਹੈ ਕਿ ਡਰਾਈਵਰ ਅਨਪੜ੍ਹ ਹੁੰਦੇ ਹਨ ।ਇਸ ਲਈ ਉਹ ਉਸ ਦੇ ਭਰਾ ਨਾਲ ਵਿਆਹ ਨਹੀਂ ਕਰਵਾ ਸਕਦੀ । ਪਰ ਅਖੀਰ ‘ਚ ਸਾਲੀ ਦੇ ਦਿਲ ਦੀ ਗੱਲ ਜ਼ੁਬਾਨ ‘ਤੇ ਆ ਜਾਂਦੀ ਹੈ ।

Gurnam Bhullar, image From Gurnam Bhullar song

ਕਿਉਂਕਿ ਉਹ ਆਪਣੇ ਜੀਜੇ ਦੇ ਭਰਾ ਨੂੰ ਪਸੰਦ ਕਰਦੀ ਹੈ ਜਿਸ ਤੋਂ ਬਾਅਦ ਜੀਜਾ ਆਪਣੀ ਸਾਲੀ ਦੇ ਨਾਲ ਇੱਕ ਡਰਾਮਾ ਕਰਦਾ ਹੈ ਅਤੇ ਆਪਣੇ ਭਰਾ ਦਾ ਵਿਆਹ ਕਿਸੇ ਹੋਰ ਦੇ ਨਾਲ ਕਰਵਾਉਣ ਦਾ ਨਾਟਕ ਖੇਡਦਾ ਹੈ । ਪਰ ਆਖਿਰ ‘ਚ ਉਸ ਦੀ ਸਾਲੀ ਆਪਣੇ ਦਿਲ ਦੀ ਗੱਲ ਕਹਿ ਦਿੰਦੀ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਨਾਮ ਭੁੱਲਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗੁਰਨਾਮ ਭੁੱਲਰ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਵਿਖਾਈ ਹੈ । ਹੁਣ ਤੱਕ ਉੁਹ ਫ਼ਿਲਮ ‘ਸੁਰਖੀ ਬਿੰਦੀ’, ਗੁੱਡੀਆਂ ਪਟੋਲੇ ‘ਚ ਨਜ਼ਰ ਆ ਚੁੱਕੇ ਹਨ । ਜਲਦ ਹੀ ਉਹ ਸੋਨਮ ਬਾਜਵਾ ਦੇ ਨਾਲ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ‘ਚ ਨਜ਼ਰ ਆਉਣਗੇ ।

You may also like