ਗਾਇਕ ਗੁਰਨਾਮ ਭੁੱਲਰ ਨੇ ਆਪਣੇ ਪ੍ਰਸ਼ੰਸਕ ਦੇ ਘਰ ਪਹੁੰਚ ਕੇ ਗਿਲੇ ਸ਼ਿਕਵੇ ਕੀਤੇ ਦੂਰ

Written by  Rupinder Kaler   |  September 26th 2019 05:03 PM  |  Updated: September 26th 2019 06:03 PM

ਗਾਇਕ ਗੁਰਨਾਮ ਭੁੱਲਰ ਨੇ ਆਪਣੇ ਪ੍ਰਸ਼ੰਸਕ ਦੇ ਘਰ ਪਹੁੰਚ ਕੇ ਗਿਲੇ ਸ਼ਿਕਵੇ ਕੀਤੇ ਦੂਰ

ਕੁਝ ਦਿਨ ਪਹਿਲਾਂ ਕਸਬਾ ਭਿੱਖੀਵਿੰਡ ਵਿੱਚ ਇੱਕ ਮੇਲੇ ਦੌਰਾਨ ਗਾਇਕ ਗੁਰਨਾਮ ਭੁੱਲਰ ਦਾ ਅਖਾੜਾ ਲੱਗਿਆ ਸੀ । ਇਸ ਦੌਰਾਨ ਉਹਨਾਂ ਦਾ ਇੱਕ ਪ੍ਰਸ਼ੰਸਕ ਉਹਨਾਂ ਨੂੰ ਇੱਕ ਫੋਟੋ ਗਿਫਟ ਦੇਣ ਲਈ ਆਇਆ ਸੀ । ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਸਭ ਦੀ ਵੀਡੀਓ ਬਣਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਸੀ । ਇਸ ਵੀਡੀਓ ਦੇ ਰਾਹੀਂ ਸ਼ਰਾਰਤੀ ਅਨਸਰਾਂ ਨੇ ਭੁੱਲਰ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ ਕੀਤੀ ਸੀ ।

https://www.instagram.com/p/B2jPb2_AcTJ/

ਇਸ ਮਾਮਲੇ ਨੂੰ ਵੱਧਦਾ ਦੇਖ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਇਸ ਮਾਮਲੇ ਨੂੰ ਸੁਲਝਾ ਦਿੱਤਾ ਸੀ । ਪਰ ਹੁਣ ਗੁਰਨਾਮ ਭੁੱਲਰ ਤੇ ਗਾਇਕ ਸੁਰਜੀਤ ਭੁੱਲਰ ਖੁਦ ਵੀਡੀਓ ਵਾਲੇ ਮੁੰਡੇ ਰਾਜੂ ਬੇਦੀ ਦੇ ਘਰ ਪਹੁੰਚੇ । ਇਸ ਮੁਲਾਕਾਤ ਦੌਰਾਨ ਗੁਰਨਾਮ ਭੁੱਲਰ ਨੇ ਰਾਜੂ ਬੇਦੀ ਦੇ ਜੋ ਵੀ ਗਿਲੇ ਸ਼ਿਕਵੇ ਸਨ ਉਹ ਦੂਰ ਕੀਤੇ ।

ਇਸ ਮੌਕੇ ਰਾਜੂ ਬੇਦੀ ਕਾਫੀ ਖੁਸ ਨਜ਼ਰ ਆਇਆ ਕਿਉਂਕਿ ਜਿਸ ਗਾਇਕ ਦਾ ਉਹ ਕੱਟੜ ਫੈਨ ਹੈ ਉਹ ਖੁਦ ਉਸ ਨੂੰ ਮਿਲਣ ਲਈ ਆਇਆ ਸੀ । ਗੁਰਨਾਮ ਭੁੱਲਰ ਦੀ ਇਸ ਹਲੀਮੀ ਤੇ ਨਿਮਰਤਾ ਨੇ ਉਹਨਾਂ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ ।

https://www.instagram.com/p/B2314bpnlFu/?igshid=1ceyw962pgf7b


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network