ਡੂੰਘੇ ਸਦਮੇ ‘ਚ ਗੁਰਨਾਮ ਭੁੱਲਰ, 10 ਅਕਤੂਬਰ ਨੂੰ ਗਾਇਕ ਦੇ ਭਾਜੀ ਦਾ ਭੋਗ ਅਤੇ ਅੰਤਮ ਅਰਦਾਸ ਹੋਵੇਗੀ

written by Shaminder | October 05, 2020

ਗੁਰਨਾਮ ਭੁੱਲਰ ਜਿਨ੍ਹਾਂ ਦੇ ਭਾਜੀ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਭੋਗ ਅਤੇ ਅੰਤਿਮ ਅਰਦਾਸ 10 ਅਕਤੂਬਰ ਦਿਨ ਸ਼ਨਿੱਚਰਵਾਰ ਨੂੰ ਗੁਰਦੁਆਰਾ ਸਾਹਿਬ ਦੱਖਣੀ ਮਾਲਾ, ਪਿੰਡ ਨੰਗਲ ਲੁਬਾਣਾ ਵਿਖੇ ਪਾਇਆ ਜਾਵੇਗਾ।ਇਸ ਦੀ ਜਾਣਕਾਰੀ ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

Gurnam Bhullar Gurnam Bhullar

ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਭਾਜੀ ਦੇ ਬਾਰੇ ਇੱਕ ਇਮੋਸ਼ਨਲ ਪੋਸਟ ਸਾਂਝੀ ਕਰਦਿਆਂ ਹੋਇਆਂ ਲਿਖਿਆ ਸੀ ਕਿ ‘ਭਾਜੀ ਮੈਨੂੰ ਨਹੀਂ ਪਤਾ ਯਕੀਨ ਕਿਵੇਂ ਕਰਾਂ ਕਿ ਤੁਸੀਂ ਸਾਡੇ ਨਾਲ ਨਹੀਂ ਹੋ । ਕਿਵੇਂ ਯਕੀਨ ਕਰਾਂ ਕਿ ਜਦੋਂ ਮੈਂ ਕਿਸੇ ਵੀ ਮੁਸੀਬਤ ‘ਚ ਹੋਊਂਗਾ ਸਭ ਤੋਂ ਪਹਿਲੀ ਕਾਲ ਤੁਹਾਡੀ ਹੁਣ ਨਹੀਂ ਆਉਣੀਮੇਰੀ ਜ਼ਿੰਦਗੀ ‘ਚ ਮੇਰੇ ਲਈ ਸਭ ਤੋਂ ਔਖਾ ਦਿਨ, ਇਹ ਘਾਟਾ ਮੈਂ ਨਹੀਂ ਭੁੱਲੂਗਾਂ, ਪਤਾ ਨਹੀਂ ਰੱਬ ਦੀ ਕੀ ਮਰਜ਼ੀ’ ।

ਹੋਰ ਪੜ੍ਹੋ :ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਜੱਟ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

Gurnam Bhullar Gurnam Bhullar

ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ਅਤੇ ਫ਼ਿਲਮ ਇੰਡਸਟਰੀ ‘ਚ ਵੀ ਉਹ ਸਰਗਰਮ ਹਨ ।

Gurnam-Bhullar Gurnam-Bhullar

ਫ਼ਿਲਮ ‘ਗੁੱਡੀਆਂ ਪਟੋਲੇ’ ਅਤੇ ‘ਸੁਰਖੀ ਬਿੰਦੀ’ ‘ਚ ਆਪਣੀ ਅਦਾਕਾਰੀ ਵਿਖਾ ਕੇ ਉਨ੍ਹਾਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ ।

 

You may also like