ਗੁਰਨਾਮ ਭੁੱਲਰ ਵੀ ਜਲਦ ਕਰਵਾਉਣ ਜਾ ਰਹੇ ਵਿਆਹ, ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

Written by  Shaminder   |  January 31st 2022 01:31 PM  |  Updated: January 31st 2022 01:31 PM

ਗੁਰਨਾਮ ਭੁੱਲਰ ਵੀ ਜਲਦ ਕਰਵਾਉਣ ਜਾ ਰਹੇ ਵਿਆਹ, ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਗੁਰਨਾਮ ਭੁੱਲਰ (Gurnam Bhullar) ਵੀ ਜਲਦ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਜਿਸ ਦਾ ਆਫੀਸ਼ੀਅਲ ਐਲਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕੀਤਾ ਹੈ । ਗੁਰਨਾਮ ਭੁੱਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਗਾਇਕ ਨੇ ਲਿਖਿਆ ਕਿ ‘ਸਾਰੇ ਪੁੱਛਦੇ ਰਹਿੰਦੇ ਓ ਕਿ ਵਿਆਹ ਨਹੀਂ ਕਰਵਾਉਂਦਾ। ਲਓ ਮੈਂ ਹੁਣ ਆਫੀਸ਼ੀਅਲੀ ਪ੍ਰਪੋਜ਼ ਕਰਨ ਲੱਗਿਆਂ’।ਗੁਰਨਾਮ ਭੁੱਲਰ ਨੇ ਅੱਗੇ ਸੋਨਮ ਬਾਜਵਾ (Sonam Bajwa) ਨੂੰ ਟੈਗ ਕਰਦੇ ਹੋਏ ਲਿਖਿਆ ਕਿ, ਕੀ ਤੁਸੀਂ ਚਾਰ ਮਾਰਚ ਨੂੰ ਮੇਰੇ ਨਾਲ ਵਿਆਹ ਕਰਵਾਓਗੇ । ਮੈਂ ਚਾਹੁੰਨਾ ਕਿ ਜੋ ਵੀ ਸਾਡੇ ਦੋਵਾਂ ਵਿਚਕਾਰ ਹੈ ਅੱਜ ਸਭ ਨੂੰ ਪਤਾ ਲੱਗ ਜਾਵੇ’।

gurnam Bhullar Shared post image From instagram

ਹੋਰ ਪੜ੍ਹੋ : ਰਾਨੂੰ ਮੰਡਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ, ਟ੍ਰੋਲਿੰਗ ਦਾ ਕਰਨਾ ਪਿਆ ਸਾਹਮਣਾ

ਦਰਅਸਲ ਗੁਰਨਾਮ ਭੁੱਲਰ ਇੱਥੇ ਆਪਣੇ ਵਿਆਹ ਦੀ ਗੱਲ ਨਹੀਂ ਕਰ ਰਹੇ ਬਲਕਿ ਆਪਣੀ ਆਉਣ ਵਾਲੀ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਦੀ ਗੱਲ ਕਰ ਰਹੇ ਹਨ । ਜਿਸ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ । ਇਹ ਫ਼ਿਲਮ 4 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਗੁਰਨਾਮ ਭੁੱਲਰ ਇਸ ਫ਼ਿਲਮ ਨੂੰ ਲੈ ਕੇ ਬਹੁਤ ਹੀ ਉਤਸ਼ਾਹਿਤ ਹਨ ।

Gurnam Bhullar image From instagram

ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਇਹ ਜੋੜੀ ਫ਼ਿਲਮ ‘ਗੁੱਡੀਆਂ ਪਟੋਲੇ’ ‘ਚ ਨਜ਼ਰ ਆਈ ਸੀ ।ਦੋਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਹ ਫ਼ਿਲਮ ਦਰਸ਼ਕਾਂ ਨੂੰ ਕਿੰਨੀ ਕੁ ਪਸੰਦ ਆਏਗੀ, ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਗੁਰਨਾਮ ਭੁੱਲਰ ਇਸ ਤੋਂ ਪਹਿਲਾਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਸੁਰਖੀ ਬਿੰਦੀ ਵੀ ਸ਼ਾਮਿਲ ਹੈ । ਇਸ ਫ਼ਿਲਮ ‘ਚ ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network