ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਜੱਟ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

written by Shaminder | September 16, 2020

ਗੁਰਨਾਮ ਭੁੱਲਰ ਆਪਣੇ ਨਵੇਂ ਗੀਤ ‘ਜੱਟ’ ਦੇ ਨਾਲ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ‘ਚ ਉਨ੍ਹਾਂ ਨੇ ਜੱਟਾਂ ਦੀ ਅਣਖ ਦੀ ਗੱਲ ਕੀਤੀ ਹੈ । ਉਨ੍ਹਾਂ ਨੇ ਇਸ ਗੀਤ ‘ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜੱਟ ਜੋ ਕਹਿੰਦਾ ਹੈ ਉਹ ਕਰ ਕੇ ਵੀ ਵਿਖਾਉਂਦਾ ਹੈ । ਇਸ ਗੀਤ ਨੂੰ ਜਿੱਥੇ ਗੁਰਨਾਮ ਭੁੱਲਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ, ਉੱਥੇ ਹੀ ਉਨ੍ਹਾਂ ਨੇ ਖੁਦ ਹੀ ਇਸ ਦੀ ਕੰਪੋਜ਼ਿੰਗ ਵੀ ਕੀਤੀ ਹੈ ।

ਹੋਰ ਪੜ੍ਹੋ:ਗੁਰਨਾਮ ਭੁੱਲਰ ‘ਗੁਸਤਾਖੀਆਂ’ ਗੀਤ ਦੇ ਨਾਲ ਪਾ ਰਹੇ ਧੱਕ

Gurnam Bhullar Gurnam Bhullar

ਗੀਤ ਦੇ ਬੋਲ ਵਿੱਕੀ ਧਾਲੀਵਾਲ ਵੱਲੋਂ ਲਿਖੇ ਗਏ ਨੇ ।ਡਾਇਮੰਡ ਸਟਾਰ ਵਰਲਡ ਵਾਈਡ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਭੁੱਲਰ ਕਈ ਗੀਤ ਕੱਢ ਚੁੱਕੇ ਹਨ ।

Gurnam Bhullar Gurnam Bhullar

ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਵੀ ਸਰੋਤੇ ਪਸੰਦ ਕਰਨਗੇ । ਗੀਤਾਂ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਨੇ।

 

View this post on Instagram

 

#jatt OUT NOW on official youtube channel @diamondstarworldwide swipe up link in my insta story #share #support #subscribe

A post shared by Gurnam Bhullar (@gurnambhullarofficial) on

ਜਲਦ ਹੀ ਉਨ੍ਹਾਂ ਦੀ ਨਵੀਂ ਫ਼ਿਲਮ ‘ਮੈਂ ਵਿਆਹ ਨਹੀਂ ਕਰੌਂਣਾ ਤੇਰੇ ਨਾਲ’ ਦੀ ਸ਼ੂਟਿੰਗ ਸ਼ੁਰੂ ਕਰਨਗੇ।ਜਿਸ ‘ਚ ਸੋਨਮ ਬਾਜਵਾ ਉਨ੍ਹਾਂ ਦੇ ਨਾਲ ਨਜ਼ਰ ਆਉਣਗੇ।

 

 

You may also like