ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਟਰੱਸਟ ਮੀ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

Written by  Shaminder   |  June 08th 2020 02:40 PM  |  Updated: June 08th 2020 02:40 PM

ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਟਰੱਸਟ ਮੀ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ

ਗੁਰਨਾਮ ਭੁੱਲਰ ਜਲਦ ਹੀ ਆਪਣੇ ਨਵੇਂ ਗੀਤ ‘ਟਰੱਸਟ ਮੀ’ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਹ ਗੀਤ 11 ਜੂਨ ਨੂੰ ਰਿਲੀਜ਼ ਹੋਵੇਗਾ ਅਤੇ ਇਸ ਦਾ ਵਰਲਡ ਵਾਈਡ ਰਿਲੀਜ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਕੀਤਾ ਜਾਵੇਗਾ ।ਗੀਤ ਦੇ ਬੋਲ ਪ੍ਰੀਤ ਜੱਜ ਵੱਲੋਂ ਲਿਖੇ ਗਏ ਨੇ, ਜਦੋਂਕਿ ਗੀਤ ਦਾ ਮਿਊਜ਼ਿਕ ਪ੍ਰੀਤ ਹੁੰਦਲ ਮੋਹਾਲੀ ਵੱਲੋਂ ਦਿੱਤਾ ਗਿਆ ਹੈ ।

https://www.instagram.com/p/CBIdmxDnZG8/

ਗੀਤ ਦਾ ਵੀਡੀਓ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਸ ਗੀਤ ‘ਚ ਵਿਸ਼ਵਾਸ਼ ਦੀ ਗੱਲ ਕੀਤੀ ਗਈ ਹੈ । ਇਸ ਗੀਤ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ ‘ਤੇ ਮਾਣ ਸਕਦੇ ਹੋ ।

https://www.instagram.com/p/CBDam3ynODR/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਨਾਮ ਭੁੱਲਰ ਕਈ ਹਿੱਟ ਗੀਤ ਗਾ ਚੁੱਕੇ ਹਨ । ਜਿਸ ‘ਚ ਡਾਇਮੰਡ ਦੀ ਝਾਂਜਰ, ਦਿਲ ਨਹੀਂ ਮੰਨਦਾ, ਦਲੇਰੀ, ਡੈੱਡ ਐਂਡ, ਝਾਂਜਰਾ ਸਣੇ ਕਈ ਗੀਤ ਗਏ ਹਨ ।ਪੰਜਾਬੀ ਗੀਤਾਂ ਦੇ ਨਾਲ–ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ ।ਉਨ੍ਹਾਂ ਨੇ ਫ਼ਿਲਮ ‘ਅੜਬ ਮੁਟਿਆਰਾਂ’, ‘ਸੁਰਖ਼ੀ ਬਿੰਦੀ’ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਿਖਾ ਚੁੱਕੇ ਨੇ ਅਤੇ ਸਰਗੁਣ ਮਹਿਤਾ ਨਾਲ ਉਨ੍ਹਾਂ ਦੀ ਜੋੜੀ ਨੂੰ ਫ਼ਿਲਮ ਸੁਰਖ਼ੀ ਬਿੰਦੀ ‘ਚ ਕਾਫੀ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network