ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਦੀ ਅਗਲੀ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

written by Pushp Raj | April 23, 2022

ਫ਼ਿਲਮ 'ਸੁਰਖੀ ਬਿੰਦੀ' ਵਿੱਚ ਆਪਣੀ ਸ਼ਾਨਦਾਰ ਕੈਮਿਸਟਰੀ ਤੋਂ ਬਾਅਦ, ਪੰਜਾਬੀ ਅਦਾਕਾਰ ਗੁਰਨਾਮ ਭੁੱਲਰ ਤੇ ਸਰਗੁਨ ਮਹਿਤਾ ਆਪਣੀ ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਵੱਡੇ ਪਰਦੇ 'ਤੇ ਮੁੜ ਇਕੱਠੇ ਹੋਣ ਜਾ ਰਹੇ ਹਨ। ਬਹੁ-ਉਡੀਕ ਫਿਲਮ ਦੇ ਨਿਰਮਾਤਾਵਾਂ ਨੇ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।

ਜੀ ਹਾਂ, ਕੋਵਿਡ-19 ਦੇ ਪ੍ਰਕੋਪ ਕਾਰਨ ਕਈ ਵਾਰ ਲੇਟ ਹੋ ਚੁੱਕੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਹੁਣ ਜਲਦ ਹੀ ਸਿਨੇਮਾਘਰਾਂ 'ਚ ਆਉਣ ਲਈ ਤਿਆਰ ਹੈ। ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲੈ ਕੇ ਐਲਾਨ ਕੀਤਾ ਕਿ ਉਨ੍ਹਾਂ ਦੀ ਇਹ ਰੋਮੈਂਟਿਕ ਡਰਾਮਾ ਫ਼ਿਲਮ 29 ਜੁਲਾਈ, 2022 ਨੂੰ ਰਿਲੀਜ਼ ਹੋਵੇਗੀ।

ਫ਼ਿਲਮ 'ਸੁਰਖੀ ਬਿੰਦੀ' ਵਿੱਚ ਦਰਸ਼ਕਾਂ ਨੇ ਗੁਰਨਾਮ ਅਤੇ ਡ ਸਰਗੁਨ ਦੀ ਆਨਸਕ੍ਰੀਨ ਕੈਮਿਸਟਰੀ ਨੂੰ ਬਹੁਤ ਪਸੰਦ ਕੀਤਾ ਸੀ। ਹੁਣ ਦਰਸ਼ਕ ਮੁੜ ਇਸ ਜੋੜੀ ਨੂੰ ਆਨਸਕ੍ਰੀਨ ਵੇਖਣ ਲਈ ਉਤਸ਼ਾਹਿਤ ਹਨ।


ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਹੈ ਅਤੇ ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ। ਇਹ ਫਿਲਮ ਪਹਿਲਾਂ 2020 ਵਿੱਚ ਰਿਲੀਜ਼ ਹੋਣੀ ਸੀ ਪਰ ਸਿਨੇਮਾ ਹਾਲਾਂ ਦੇ ਬੰਦ ਹੋਣ ਕਾਰਨ ਇਸ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਸੀ। ਸ਼੍ਰੀ ਨਰੋਤਮ ਜੀ ਫਿਲਮਸ, ਨਿਊ ਏਰਾ ਫਿਲਮ, ਅਤੇ ਬਾਲੀਵੁੱਡ ਹਾਈਟਸ 'ਸਹੁਰਿਆਂ ਦਾ ਪਿੰਡ ਆ ਗਿਆ' 'ਤੇ ਸਾਂਝੇਦਾਰੀ ਕਰ ਰਹੇ ਹਨ, ਇਹ 29 ਜੁਲਾਈ ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: ਕੋਕਾ: ਜਾਣੋ ਕਿਉਂ ਗੁਰਨਾਮ ਭੁੱਲਰ ਨੇ ਕਿਹਾ ਕਿ ‘ਪਿਆਰ ਲਈ ਉਮਰ ਦੀ ਕੋਈ ਹੱਦ ਨਹੀਂ ਹੁੰਦੀ’

ਇਸ ਤੋਂ ਇਲਾਵਾ ਸਰਗੁਨ ਮਹਿਤਾ ਅਤੇ ਗੁਰਨਾਮ ਭੁੱਲਰ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਾਂ ਨਾਲ ,ਦਰਸ਼ਕਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਹਨ। ਸਰਗੁਨ ਮਹਿਤਾ ਦੇ ਹੋਰਨਾਂ ਪ੍ਰੋਜੈਕਟਸ ਵਿੱਚ 'ਮੋਹ,' ਨਿਗਾਹ ਮਰਦਾ ਆਈ ਵੇ, ਅਤੇ ਸੌਂਕਣ ਸੌਂਕਨੇ ਸ਼ਾਮਲ ਹਨ।

ਦੂਜੇ ਪਾਸੇ ਗੁਰਨਾਮ ਭੁੱਲਰ ਨੇ ਹਾਲ ਹੀ ਵਿੱਚ ਆਪਣੀ ਫਿਲਮ ‘ਲੇਖ’ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ ਅਤੇ ਉਹ ਅਗਲੀ ਫਿਲਮ ‘ਕੋਕਾ’ ਵਿੱਚ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ।

You may also like