ਗੁਰਨਾਮ ਭੁੱਲਰ, ਸਰਗੁਨ ਮਹਿਤਾ ਦੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਵੇਖੋ ਵੀਡੀਓ
ਗੁਰਨਾਮ ਭੁੱਲਰ, ਸਰਗੁਨ ਮਹਿਤਾ ਦੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਵੇਖੋ ਵੀਡੀਓ
Sohreyan Da Pind Aa Gya Title Track: ਮਸ਼ਹੂਰ ਪੰਜਾਬੀ ਅਦਾਕਾਰ ਗੁਰਨਾਮ ਭੁੱਲਰ ਆਪਣੀ ਫਿਲਮ ਲੇਖ ਤੋਂ ਬਾਅਦ ਮੁੜ ਇੱਕ ਵਾਰ ਫੇਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਹੁਣ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਸ ਫਿਲਮ ਦਾ ਟਾਈਟਲ ਟਰੈਕ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ।
image From instagram
'ਸਹੁਰਿਆਂ ਦਾ ਪਿੰਡ ਆ ਗਿਆ' ਟਾਈਟਲ ਟਰੈਕ
ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਨੂੰ ਕਾਲੇ ਰੰਗ ਦੇ ਪਹਿਰਾਵੇ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਇਹ ਕਹਿਣ ਦੀ ਜ਼ਰੂਰਤ ਨਹੀਂ ਕਿ ਤਸਵੀਰਾਂ ਵਿੱਚ ਦੋਵਾਂ ਦੀ ਕੈਮਿਸਟਰੀ ਆਪਣੇ ਆਪ ਵਿੱਚ ਜ਼ੋਰ-ਸ਼ੋਰ ਨਾਲ ਬੋਲ ਰਹੀ ਹੈ।
ਖੈਰ, ਟ੍ਰੇਲਰ ਵਿੱਚ ਟਾਈਟਲ ਟਰੈਕ ਦੀ ਇੱਕ ਛੋਟੀ ਜਿਹੀ ਝਲਕ ਵੀ ਸਾਹਮਣੇ ਆਈ ਸੀ ਅਤੇ ਉਦੋਂ ਤੋਂ ਪ੍ਰਸ਼ੰਸਕ ਆਕਰਸ਼ਕ ਗੀਤ ਨੂੰ ਵੇਖਣ ਲਈ ਉਤਸ਼ਾਹਿਤ ਸਨ। ਹੁਣ ਰਿਲੀਜ਼ ਹੋਣ ਮਗਰੋਂ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image From instagram
ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਇੱਕ ਸਥਾਨ ਬਣਾਉਣ ਵਿੱਚ ਕਾਮਯਾਬ ਰਹੇ ਹਨ। ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਪਿਆਰ ਫੈਲਾਉਣ ਲਈ ਇੱਕ ਵਾਰ ਫਿਰ ਇੱਥੇ ਆਏ ਹਨ, ਇਸ ਫਿਲਮ ਦਾ ਐਲਾਨ ਉਹ ਬਹੁਤ ਪਹਿਲਾਂ ਹੀ ਕਰ ਚੁੱਕੇ ਸੀ।
ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਆਪਣੀ ਇਸ ਆਗਮੀ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਗੁਰਨਾਮ ਭੁੱਲਰ ਤੇ ਸਰਗੁਨ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫਿਲਮ ਦੀ ਰਿਲੀਜ਼ ਡੇਟ ਤੋਂ ਬਾਅਦ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਵਿੱਚ ਦੋਵੇਂ ਬੇਹੱਦ ਸੋਹਣੇ ਲੱਗ ਰਹੇ ਹਨ।
image From instagram
ਦੱਸ ਦਈਏ ਕਿ ਇਸ ਜੋੜੀ ਨੇ ਪਹਿਲੀ ਵਾਰ 'ਸੁਰਖੀ ਬਿੰਦੀ' ਵਿੱਚ ਸਕ੍ਰੀਨ ਸ਼ੇਅਰ ਕੀਤੀ ਸੀ ਅਤੇ ਉਨ੍ਹਾਂ ਦੀ ਕੈਮਿਸਟਰੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਗਿਆ ਸੀ। ਮੁੜ ਇੱਕ ਵਾਰ ਫੇਰ ਇਹ ਜੋੜੀ ਆਪਣੀ ਨਵੀਂ ਫਿਲਮ ਸਹੁਰਿਆਂ ਦਾ ਪਿੰਡ ਆ ਗਿਆ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
'ਸਹੁਰਿਆਂ ਦਾ ਪਿੰਡ ਆ ਗਿਆ' ਕਾਸਟ ਐਂਡ ਕਰੂ
ਇਸ ਮੋਸਟ ਅਵੇਟਿਡ ਫਿਲਮ ਨੇ ਪਹਿਲਾਂ ਹੀ ਆਪਣੇ ਵਿਲੱਖਣ ਥੀਮ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ ਹੈ। ਫਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਜਦੋਂ ਕਿ ਇਸ ਨੂੰ ਸ਼ਿਤਿਜ ਚੌਧਰੀ ਡਾਇਰੈਕਟ ਕਰ ਰਹੇ ਹਨ।
image From instagram
ਹੋਰ ਪੜ੍ਹੋ: ਪੈਰਿਸ 'ਚ ਮਲਾਇਕਾ ਨਾਲ ਆਪਣਾ ਬਰਥਡੇਅ ਮਨਾਉਣ ਪਹੁੰਚੇ ਅਰਜੁਨ ਕਪੂਰ, ਸਾਹਮਣੇ ਆਈਆਂ ਤਸਵੀਰਾਂ
'ਸਹੁਰਿਆਂ ਦਾ ਪਿੰਡ ਆ ਗਿਆ' ਰਿਲੀਜ਼ ਡੇਟ
ਕੋਵਿਡ-19 ਮਹਾਂਮਾਰੀ ਦੇ ਕਾਰਨ ਕਈ ਦੇਰੀ ਦੇਖਣ ਤੋਂ ਬਾਅਦ; ਪੰਜਾਬੀ ਫਿਲਮ 'ਸੋਹਰੇਆਂ ਦਾ ਪਿੰਡ ਆ ਗਿਆ' ਦੇ ਨਿਰਮਾਤਾ 8 ਜੁਲਾਈ, 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਵੇਖਣ ਲਈ ਦਰਸ਼ਕ ਬੇਹੱਦ ਉਤਸ਼ਾਹਿਤ ਹਨ
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
