ਪੈਰਿਸ 'ਚ ਮਲਾਇਕਾ ਨਾਲ ਆਪਣਾ ਬਰਥਡੇਅ ਮਨਾਉਣ ਪਹੁੰਚੇ ਅਰਜੁਨ ਕਪੂਰ, ਸਾਹਮਣੇ ਆਈਆਂ ਤਸਵੀਰਾਂ

written by Pushp Raj | June 25, 2022

ਬਾਲੀਵੁੱਡ ਦੀ ਮਸ਼ਹੂਰ ਜੋੜੀ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਨੇ ਹੁਣ ਜਨਤਕ ਤੌਰ 'ਤੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਇਹ ਜੋੜਾ ਇਸ ਸਾਲ ਦੇ ਅੰਤ 'ਚ ਵਿਆਹ ਵੀ ਕਰਨ ਜਾ ਰਿਹਾ ਹੈ। ਅਜਿਹੇ 'ਚ ਇਸ ਜੋੜੇ ਦੀ ਬਾਂਡਿੰਗ ਜ਼ਬਰਦਸਤ ਹੁੰਦੀ ਜਾ ਰਹੀ ਹੈ। ਅਰਜੁਨ ਕਪੂਰ ਪੈਰਿਸ 'ਚ ਮਲਾਇਕਾ ਨਾਲ ਆਪਣਾ ਬਰਥਡੇਅ ਮਨਾਉਣ ਪਹੁੰਚੇ ਹਨ ਤੇ ਦੋਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

image From instagram

ਅਰਜੁਨ ਦਾ 37ਵਾਂ ਜਨਮਦਿਨ 26 ਜੂਨ ਨੂੰ ਹੈ ਅਤੇ ਮਲਾਇਕਾ ਉਨ੍ਹਾਂ ਨੂੰ ਪੈਰਿਸ ਲੈ ਕੇ ਗਈ ਹੈ। ਇਹ ਜੋੜੀ ਹਰ ਵਾਰ ਖਾਸ ਮੌਕੇ 'ਤੇ ਮਸਤੀ ਕਰਦੀ ਨਜ਼ਰ ਆਉਂਦੀ ਹੈ। ਹੁਣ ਅਰਜੁਨ ਦੇ ਬਰਥੇਡਅ ਦੇ ਇਸ ਖਾਸ ਮੌਕੇ 'ਤੇ ਇਹ ਜੋੜੀ ਪੈਰਿਸ 'ਚ ਸੈਲੀਬ੍ਰੇਟ ਕਰਦੀ ਨਜ਼ਰ ਆਵੇਗੀ। 24 ਜੂਨ ਨੂੰ ਇਹ ਜੋੜਾ ਪੈਰਿਸ ਲਈ ਰਵਾਨਾ ਹੋਇਆ ਸੀ ਅਤੇ ਉਥੋਂ ਦੋਵਾਂ ਨੇ ਇੱਕ-ਦੂਜੇ ਦੀ ਤਸਵੀਰ ਸਾਂਝੀ ਕੀਤੀ ਸੀ।

ਮਲਾਇਕਾ ਅਰੋੜਾ ਨੇ ਬੁਆਏਫ੍ਰੈਂਡ ਅਰਜੁਨ ਕਪੂਰ ਦੇ ਜਨਮਦਿਨ 'ਤੇ ਇਸ ਵਾਰ ਕੁਝ ਖਾਸ ਕਰਨ ਦੀ ਯੋਜਨਾ ਬਣਾਈ ਹੈ। ਫਿਲਹਾਲ ਇਸ ਜੋੜੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੀ ਗੱਲ ਕਰੀਏ। ਮਲਾਇਕਾ ਨੇ ਹੂਡੀ 'ਚ ਅਰਜੁਨ ਕਪੂਰ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਪਾ ਦੇ ਬਾਹਰ ਦੀਵਾਰ ਦੇ ਕੋਲ ਖੜ੍ਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਨੇ ਲਿਖਿਆ ਹੈ, 'ਸਕਿਨੀ'।

image From instagram

ਇਸ ਦੇ ਨਾਲ ਹੀ ਅਰਜੁਨ ਨੇ ਮਲਾਇਕਾ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਅਰਜੁਨ ਨੇ ਇਸ ਤਸਵੀਰ ਦੇ ਨਾਲ ਲਿਖਿਆ, ਉਨ੍ਹਾਂ ਦੇ ਐਕਸਾਈਟਮੈਂਟ ਨੂੰ ਪਿਆਰ ਕਰੋ। ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਮਲਾਇਕਾ ਚੰਗੀ ਫੋਟੋ ਖਿੱਚਣਾ ਸਿੱਖ ਗਈ ਹੈ।

ਇਨ੍ਹਾਂ ਤਸਵੀਰਾਂ ਦੇ ਵਿੱਚ ਜੇਕਰ ਇਸ ਜੋੜੀ ਦੇ ਲੁੱਕ ਦੀ ਗੱਲ ਕਰੀਏ ਤਾਂ ਤਸਵੀਰ 'ਚ ਮਲਾਇਕਾ ਅਰੋੜਾ ਇਸ ਦੌਰਾਨ ਸਿਰਫ ਜੈਕੇਟ ਅਤੇ ਬੂਟਾਂ 'ਚ ਨਜ਼ਰ ਆ ਰਹੀ ਹੈ, ਇਸੇ ਲੁੱਕ 'ਚ ਉਹ 24 ਜੂਨ ਨੂੰ ਏਅਰਪੋਰਟ 'ਤੇ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਸ ਨੇ ਬ੍ਰਾਂਡੇਡ ਹੈਂਡਬੈਗ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ। ਦੂਜੇ ਪਾਸੇ ਅਰਜੁਨ ਕਪੂਰ ਦੀ ਗੱਲ ਕਰੀਏ ਤਾਂ ਉਹ ਕੈਜ਼ੂਅਲ ਲੁੱਕ 'ਚ ਵੀ ਕਾਫੀ ਕੂਲ ਨਜ਼ਰ ਆ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ 26 ਜੂਨ ਨੂੰ ਅਰਜੁਨ ਕਪੂਰ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕਰਨ ਜਾ ਰਹੇ ਹਨ। ਅਰਜੁਨ ਕਪੂਰ ਆਪਣਾ ਖਾਸ ਦਿਨ ਗਰਲਫਰੈਂਡ ਮਲਾਇਕਾ ਅਰੋੜਾ ਨਾਲ ਬਿਤਾਉਣਾ ਚਾਹੁੰਦੇ ਹਨ। ਇਸ ਦੇ ਲਈ ਇਹ ਜੋੜਾ ਨਿੱਜੀ ਛੁੱਟੀਆਂ 'ਤੇ ਹੈ।

image From instagram

ਹੋਰ ਪੜ੍ਹੋ: ਆਰਾਧਿਆ ਬੱਚਨ ਨੇ ਪਿਤਾ ਅਭਿਸ਼ੇਕ ਦੇ IIFA ਪਰਫਾਰਮੈਂਸ ਦੀ ਜਮ ਕੇ ਕੀਤੀ ਤਰੀਫ, ਵੀਡੀਓ ਹੋਈ ਵਾਇਰਲ

ਹੁਣ ਹਰ ਕੋਈ ਅਰਜੁਨ ਮਲਾਇਕਾ ਦੇ ਇਸ ਪ੍ਰਾਈਵੇਟ ਵੇਕੇਸ਼ਨ ਦੀਆਂ ਰੋਮਾਂਟਿਕ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਖਬਰ ਹੈ ਕਿ ਇਹ ਜੋੜਾ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ।

 

View this post on Instagram

 

A post shared by Arjun Kapoor (@arjunkapoor)

You may also like