ਨਵੇਂ ਸਾਲ 'ਤੇ ਗੁਰਨਾਮ ਭੁੱਲਰ ਨੇ ਆਪਣੇ ਫੈਨਸ ਨੂੰ ਦਿੱਤਾ ਹੈ ਖਾਸ ਸੱਦਾ,ਵੇਖੋ ਵੀਡਿਓ 

written by Shaminder | January 02, 2019

ਗੁਰਨਾਮ ਭੁੱਲਰ ਨੇ ਆਪਣੇ ਫੈਨਸ ਨੂੰ ਨਵੇਂ ਸਾਲ 'ਤੇ ਖਾਸ ਸੱਦਾ ਦਿੱਤਾ ਹੈ । ਜੀ ਹਾਂ ਅਮਰਗੜ 'ਚ ਕਬੱਡੀ ਕੱਪ ਹੋ ਰਿਹਾ ਹੈ ਅਤੇ ਇਸ ਮੌਕੇ 'ਤੇ ਇਸ ਕਬੱਡੀ ਕੱਪ 'ਚ ਵੱਧ ਚੜ ਕੇ ਆਉਣ ਦਾ ਸੱਦਾ ਦੇ ਰਹੇ ਨੇ ਗੁਰਨਾਮ ਭੁੱਲਰ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਹੋਰ ਵੇਖੋ

https://www.instagram.com/p/BsFicHzDT99/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਨਾਮ ਭੁੱਲਰ ਲੋਕਾਂ ਨੂੰ ਅਮਰਗੜ 'ਚ ਹੋਣ ਜਾ ਰਹੇ ਨਵਾਬ ਸ਼ੇਰ ਖਾਂ ਕਬੱਡੀ ਕੱਪ 'ਚ ਉਹ ਪਹੁੰਚਣ ਲਈ ਕਹਿ ਰਹੇ ਨੇ । ਗੁਰਨਾਮ ਭੁੱਲਰ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਇਨ੍ਹਾਂ ਗੀਤਾਂ ਰਾਹੀਂ ਉਨ੍ਹਾਂ ਨੇ ਆਪਣੇ ਫੈਨਸ 'ਚ ਖਾਸ ਜਗ੍ਹਾ ਬਣਾਈ ਹੈ ।

ਡਾਇਮੰਡ ਦੀ ਝਾਂਜਰ ,ਜੱਟ ਆਖ ਲੈ ਜਾਂ ਜ਼ਿਮੀਂਦਾਰ ਆਖ ਲੈ ,ਪੱਕ ਠੱਕ ,ਉਧਾਰ ਚੱਲਦਾ ,ਫਕੀਰਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਨੇ ।  ਗੁਰਨਾਮ ਭੁੱਲਰ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵੱਡਮੁੱਲਾ ਯੋਗਦਾਨ ਪਾਇਆ ਹੈ ਅਤੇ ਬਹੁਤ ਹੀ ਘੱਟ ਸਮੇਂ 'ਚ ਆਪਣੀ ਗਾਇਕੀ ਦੇ ਜ਼ਰੀਏ ਖਾਸ ਪਛਾਣ ਬਣਾਈ ਹੈ ।

 

You may also like