ਗੁਰਨਾਮ ਭੁੱਲਰ ਨੇ ਨਿਮਰਤ ਖਹਿਰਾ ਨੂੰ ਉਸਦੀ ਡੈਬਿਊ ਫ਼ਿਲਮ 'ਅਫ਼ਸਰ' ਲਈ ਦਿੱਤੀਆਂ ਸ਼ੁਭਕਾਮਨਾਵਾਂ

written by Rajan Sharma | October 04, 2018 06:51am

ਮਸ਼ਹੂਰ ਅਦਾਕਾਰਾ ਨਿਮਰਤ ਖੈਰਾ ਅਤੇ ਪੰਜਾਬੀ ਇੰਡਸਟਰੀ ਦੇ ਗੱਬਰੂ ਤਰਸੇਮ ਜੱਸੜ ਦੀ ਫ਼ਿਲਮ "ਅਫ਼ਸਰ"afsar 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ| ਦੱਸ ਦੇਈਏ ਕਿ ਮੁਖ ਅਦਾਕਾਰਾ ਵਜੋਂ ਇਹ ਨਿਮਰਤ ਖੈਰਾ ਦੀ ਡੈਬਿਊ ਫ਼ਿਲਮ ਹੈ| ਹਾਲ ਹੀ ਵਿੱਚ ਇਸ ਫਿਲਮ ਦਾ ਗੀਤ ‘ਖੀਨ ਖਾਬ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਤਰਸੇਮ ਜੱਸੜ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਨਿਮਰਤ ਖਹਿਰਾ ਅਤੇ ਤਰਸੇਮ ਜੱਸੜ ‘ਤੇ ਫਿਲਮਾਇਆ ਗਿਆ ਹੈ।

Afsar

 

ਫ਼ਿਲਮ 'afsar' ਦੀ ਟੀਮ ਨੂੰ ਸਪੋਰਟ ਕਰਦੇ ਹੋਏ ਪਾਲੀਵੁੱਡ ਦੇ ਬਾਕੀ ਕਲਾਕਾਰ ਵੀ ਉਹਨਾਂ ਨੂੰ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾ ਸ਼ੁਭਕਾਮਨਾਵਾਂ ਦੇ ਰਹੇ ਹਨ| ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ gurnam bhullar ਨੇ ਆਪਣੇ ਇੰਸਟਾਗ੍ਰਾਮ ਤੇ ਨਿਮਰਤ ਖੈਰਾ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਨਾਲ ਲਿਖਿਆ ਹੈ ਕਿ : Congratulations and best of luck for your debue movie my best friend , tha days of struggle to the days of startdom , a long journey you completed successfully and calmly , waiting to see you on big screen on 5 ਅਕਤੂਬਰ.

https://www.instagram.com/p/Bof4FtWHV25/?taken-by=gurnambhullarofficial

ਨਿਮਰਤ ਖਹਿਰਾ ਦੀ ਇਹ ਦੂਜੀ ਪੰਜਾਬੀ ਫਿਲਮ afsar ਹੈ ਇਸ ਤੋਂ ਪਹਿਲਾਂ ਨਿਮਰਤ ਖਹਿਰਾ ਅਮਰਿੰਦਰ ਗਿੱਲ ਦੀ ਫਿਲਮ ਲਹੋਰੀਏ ‘ਚ ਨਜ਼ਰ ਆਏ ਸਨ ।ਪਰ ਅਫਸਰ ਫਿਲਮ ‘ਚ ਨਿਮਰਤ ਖਹਿਰਾ ਲੀਡ ਰੋਲ ‘ਚ ਵਿਖਾਈ ਦੇਣਗੇ।

Afsar ishq jeha ho gya

ਤਰਸੇਮ ਜੱਸੜ ਅਤੇ ਉਨ੍ਹਾਂ ਦੀ ਜੋੜੀ ਨੂੰ ਦਰਸ਼ਕ ਕਿੰਨਾ ਕੁ ਪਸੰਦ ਕਰਦੇ ਨੇ ਇਹ ਤਾਂ ਪੰਜ ਅਕਤੂਬਰ ਨੂੰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਫਿਲਹਾਲ ਤਾਂ ਇਸ ਫਿਲਮ ਦੇ ਗੀਤ ਲੋਕਾਂ ਨੂੰ ਖਾਸੇ ਪਸੰਦ ਆ ਰਹੇ ਨੇ ।

You may also like