ਦਿਲ ਜਿੱਤ ਲੈਣਗੀਆਂ ਸਰਗੁਣ ਮਹਿਤਾ ਦੀਆਂ ਅਦਾਵਾਂ ਤੇ ਗੁਰਨਾਮ ਭੁੱਲਰ ਦਾ ਭੰਗੜਾ
ਫ਼ਿਲਮ ਸੁਰਖ਼ੀ ਬਿੰਦੀ ਜਿਸ ਨਾਲ ਇੱਕ ਨਵੀਂ ਜੋੜੀ ਪੰਜਾਬੀ ਇੰਡਸਟਰੀ ਨੂੰ ਮਿਲਣ ਵਾਲੀ ਹੈ। ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਦੀ ਇਸ ਫ਼ਿਲਮ ਦਾ ਪਹਿਲਾ ਗੀਤ ਕਰਮਾ ਵਾਲਾ ਦਰਸ਼ਕਾਂ ਦੇ ਰੁ-ਬ-ਰੁ ਹੋ ਚੁੱਕਿਆ ਹੈ। ਗੀਤ ਦੀ ਗੱਲ ਕਰੀਏ ਤਾਂ ਸ਼ੁਰੂ 'ਚ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਜਿਹੜੇ ਦੇਸੀ ਕਪਲ ਦੇ ਰੂਪ 'ਚ ਕਾਫੀ ਖ਼ੂਬਸੂਰਤ ਲੱਗ ਰਹੇ ਹਨ ਪਰ ਜਦੋਂ ਹੀ ਗੀਤ ਸ਼ੁਰੂ ਹੁੰਦਾ ਹੈ ਤਾਂ ਗੁਰਨਾਮ ਭੁੱਲਰ ਦਾ ਨਵਾਂ ਰੂਪ ਦੇਖਣਾ ਨੂੰ ਮਿਲਦਾ ਹੈ ਤੇ ਉਹ ਭੰਗੜੇ ਦਾ ਜਿਹੜਾ ਕਿ ਸ਼ਾਨਦਾਰ ਜਾਪ ਰਿਹਾ ਹੈ। ਉੱਥੇ ਹੀ ਸਰਗੁਣ ਮਹਿਤਾ ਦੀਆਂ ਇੱਕ ਪੇਂਡੂ ਲੜਕੀ ਦੇ ਅਵਤਾਰ 'ਚ ਅਦਾਵਾਂ ਤੇ ਨਖ਼ਰਾ ਵੀ ਦਿਲ ਜਿੱਤ ਰਿਹਾ ਹੈ।
ਗੁਰਨਾਮ ਭੁੱਲਰ ਨੇ ਆਪਣੀ ਫ਼ਿਲਮ ਦੇ ਇਸ ਗੀਤ ਨੂੰ ਖੁਦ ਅਵਾਜ਼ ਦਿੱਤੀ ਹੈ। ਵੀ ਰੈਕਸ ਦਾ ਸੰਗੀਤ ਹੈ ਅਤੇ ਵਿੱਕੀ ਧਾਲੀਵਾਲ ਦੇ ਬੋਲ ਹਨ। ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ ਗੁਰਨਾਮ ਭੁੱਲਰ ਦੀ ਗੁੱਡੀਆਂ ਪਟੋਲੇ ਫ਼ਿਲਮ ਤੋਂ ਬਾਅਦ ਦੂਜੀ ਫ਼ਿਲਮ ਹੋਣ ਵਾਲੀ ਹੈ ਅਤੇ ਸਰਗੁਣ ਮਹਿਤਾ ਨਾਲ ਪਹਿਲੀ ਵਾਰ ਸਕਰੀਨ ਸਾਂਝੀ ਕਰ ਰਹੇ ਹਨ। ਰੁਪਿੰਦਰ ਰੂਪੀ ਅਤੇ ਨਿਸ਼ਾ ਬਾਨੋ ਵੀ ਅਹਿਮ ਰੋਲ ਚ ਨਜ਼ਰ ਆਉਣ ਵਾਲੇ ਹਨ।
ਹੋਰ ਵੇਖੋ : ਐਮੀ ਵਿਰਕ ਦੀ ਇਸ ਫ਼ਿਲਮ ਦੇ ਮਿਊਜ਼ਿਕ ਰਾਹੀਂ ਬੀ ਪਰਾਕ ਲੈ ਕੇ ਆਉਣਗੇ ਕੁਝ ਵੱਖਰਾ ਅੰਦਾਜ਼
View this post on Instagram
ਫ਼ਿਲਮ ਸੁਰਖ਼ੀ ਬਿੰਦੀ ਦੀ ਕਹਾਣੀ, ਸਕਰੀਨਪਲੇਅ, ਅਤੇ ਡਾਇਲਾਗ ਰੁਪਿੰਦਰ ਇੰਦਰਜੀਤ ਹੋਰਾਂ ਦੇ ਹਨ,ਜਿਹੜੀ ਕਿ 30 ਅਗਸਤ ਨੂੰ ਸਿਨੇਮਾ ਘਰਾਂ 'ਚ ਦੇਖਣ ਨੂੰ ਮਿਲਣ ਵਾਲੀ ਹੈ। ਗੀਤ 'ਚ ਤਾਂ ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਸ਼ਾਨਦਾਰ ਲੱਗ ਰਹੀ ਹੈ ਦੇਖਣਾ ਹੋਵੇਗਾ ਹੁਣ ਪੂਰੀ ਫ਼ਿਲਮ 'ਚ ਅੱਗੇ ਹੋਰ ਕੀ ਕੁਝ ਦੇਖਣ ਨੂੰ ਮਿਲਦਾ ਹੈ।