ਰਣਜੀਤ ਬਾਵਾ ਮਨਾ ਰਹੇ ਹਨ ਗੁਰਪੁਰਬ ਦੀ ਖੁਸ਼ੀ, ਦੇਖੋ ਵੀਡਿਓ 

written by Rupinder Kaler | January 07, 2019

ਇੱਕ ਤੋਂ ਬਾਅਦ ਇੱਕ ਹਿੱਟ ਭੰਗੜਾ ਸੌਂਗ ਦੇਣ ਵਾਲੇ ਰਣਜੀਤ ਬਾਵਾ ਛੇਤੀ ਹੀ ਧਾਰਮਿਕ ਗਾਣਾ ਗੁਰਪੁਰਬ ਲੈ ਕੇ ਆ ਰਹੇ ਹਨ । ਇਸ ਧਾਰਮਿਕ ਗੀਤ ਦਾ ਰਣਜੀਤ ਬਾਵਾ ਨੇ ਟੀਜ਼ਰ ਜਾਰੀ ਕੀਤਾ ਹੈ । ਰਣਜੀਤ ਬਾਵਾ ਵੱਲੋਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੇ ਇਸ ਟੀਜ਼ਰ ਦੇ ਹਜ਼ਾਰਾਂ ਵੀਵਰ ਹੋ ਗਏ ਹਨ । ਲੋਕਾਂ ਵੱਲੋਂ ਉਹਨਾ ਦੇ ਇਸ ਟੀਜ਼ਰ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/BsK95xmHAOC/

ਜੇਕਰ ਉਹਨਾ ਦੇ ਇਸ ਧਾਰਮਿਕ ਟਰੈਕ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਸੰਗੀਤ ਦੇਸੀ ਰੂਟਸ ਨੇ ਦਿੱਤਾ ਹੈ ਜਦੋਂ ਕਿ ਗਾਣੇ ਦੇ ਬੋਲ ਮਨਿੰਦਰ ਕੈਲੀ ਨੇ ਲਿਖੇ ਹਨ । ਗਾਣੇ ਦੀ ਵੀਡਿਓ ਹੈਪੀ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।ਰਣਜੀਤ ਬਾਵਾ ਦੇ ਇੱਸ ਗਾਣੇ ਨੂੰ 10  ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ । ਰਣਜੀਤ ਬਾਵਾ ਦੇ ਪ੍ਰਸ਼ੰਸਕਾਂ ਨੂੰ ਇਸ ਗੀਤ ਦੇ ਜਾਰੀ ਹੋਣ ਦਾ ਇੰਤਜਾਰ ਹੈ ਕਿਉਂਕਿ ਬਾਵਾ ਦੀ ਚੰਗੇ ਫੈਨ ਫਾਲੋਵਰ ਹਨ ।

https://www.youtube.com/watch?v=lrf6ZbXkNlw&feature=youtu.be

ਰਣਜੀਤ ਬਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕਈ ਹਿੱਟ ਗੀਤ ਹਨ ਜਿਹੜੇ ਕਿ ਹਰ ਡੀਜੇ ਦੀ ਸ਼ਾਨ ਬਣਦੇ ਹਨ । ਇਸ ਤੋਂ ਇਲਾਵਾ ਰਣਜੀਤ ਬਾਵਾ ਕਈ ਪੰਜਾਬੀ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ । ਲੋਕਾਂ ਨੂੰ ਉਹਨਾਂ ਦੀ ਐਕਟਿੰਗ ਵੀ ਕਾਫੀ ਪਸੰਦ ਆ ਰਹੀ ਹੈ ।

You may also like