ਬੈਸਟ ਡੈਬਿਊ ਮੇਲ ਕੈਟਾਗਿਰੀ ‘ਚ ਗੁਰਸਾਜ਼ ਨੂੰ ਮਿਲਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020

written by Shaminder | November 02, 2020 02:43pm

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਹੈ । ਵੱਖ-ਵੱਖ ਕੈਟਾਗਿਰੀ ਦੇ ਤਹਿਤ ਪੰਜਾਬੀ ਸੰਗੀਤ ਜਗਤ ਦੇ ਗਾਇਕਾਂ, ਪ੍ਰੋਡਿਊਸਰਾਂ, ਵੀਡੀਓ ਡਾਇਰੈਕਟਰਾਂ ਨੂੰ ਸਨਮਾਨਿਤ ਕੀਤਾ ਗਿਆ । ਇਸੇ ਲੜੀ ਦੇ ਤਹਿਤ ਗੁਰਸਾਜ਼ ਨੂੰ ਬੈਸਟ ਡੈਬਿਊ ਮੇਲ ਕੈਟਾਗਿਰੀ ਦੇ ਤਹਿਤ ਗੁਰਸਾਜ਼ ਨੂੰ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ ।

gursaaz

ਗੁਰਸਾਜ਼ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਹੈ ।ਇਸ ਦੇ ਨਾਲ ਹੀ ਪੀਟੀਸੀ ਨੈੱਟਵਰਕ ਦਾ ਵੀ ਇਹ ਅਵਾਰਡ ਦੇਣ ‘ਤੇ ਧੰਨਵਾਦ ਕੀਤਾ ਹੈ ।ਗੁਰਸਾਜ਼ ਨੂੰ ਉਨ੍ਹਾਂ ਦੇ ਗੀਤ ‘ਵੇ ਪੱਥਰਾ’ ਦੇ ਲਈ ਇਹ ਸਨਮਾਨ ਦਿੱਤਾ ਗਿਆ ਹੈ ।

ਹੋਰ ਪੜ੍ਹੋ : BEST POP VOCALIST (MALE) ਕੈਟਾਗਿਰੀ ਵਿੱਚ ਦਿਲਜੀਤ ਦੋਸਾਂਝ ਤੇ ਗੁਰੂ ਰੰਧਾਵਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2020’

gursaaz

ਇਸ ਕੈਟਾਗਿਰੀ ਦੀ ਗੱਲ ਕਰੀਏ ਤਾਂ ਹੋਰ ਵੀ ਕਈ ਹਸਤੀਆਂ ਨੂੰ ਨੌਮੀਨੇਟ ਕੀਤਾ ਗਿਆ ਸੀ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ। ਪਰ ਗੁਰਸਾਜ਼ ਇਹ ਅਵਾਰਡ ਨੂੰ ਆਪਣਾ ਕਰਨ ‘ਚ ਕਾਮਯਾਬ ਰਹੇ ।

‘PTC Punjabi Music Awards 2020’

 

Song

Artist

Chaar Suit

Gurjeet Jeeti

2

Ve Pathraa

Gursaaz

3  

Khoobsurti

Jot Brar

4

Oh Lok

Pratap Dhillon

5  

kadraan

Sachin Seth

6

Bichde Kisi Da Na Yaar

 

Samrat Sarkar

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਮਿਊਜ਼ਿਕ ਅਵਾਰਡ ਦਾ ਪ੍ਰਬੰਧ ਕੀਤਾ ਜਾਂਦਾ ਹੈ ।

 

You may also like