
ਸੰਗੀਤ ਖੁਰਾਕ ਦੀ ਰੂਹ ਹੁੰਦਾ ਹੈ । ਗੁਰਸ਼ਬਦ (Gurshabad)ਵੀ ਅਜਿਹੇ ਗਾਇਕ ਹਨ ਜਿਨ੍ਹਾਂ ਦੀ ਰੂਹ ‘ਚ ਸੰਗੀਤ ਵੱਸਦਾ ਹੈ ।ਉਸ ਨੇ ਹੁਣ ਤੱਕ ਕਈ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ ਹੈ । ਗੁਰਸ਼ਬਦ ਜਲਦ ਹੀ ਆਪਣੇ ਨਵੇਂ ਗੀਤਾਂ ਦੀ ਐਲਬਮ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣਗੇ । ਇਸ ਐਲਬਮ ਨੂੰ ‘ਦੀਵਾਨਾ’ (deewana) ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ । ਜਿਸ ਦੀ ਇੱਕ ਝਲਕ ਗੁਰਸ਼ਬਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਦੇ ਪ੍ਰੋਡਿਊਸਰ ਯੁਵਰਾਜ ਤੁੰਗ ਤੇ ਰਤਨ ਅਮੋਲ ਸਿੰਘ ਹਨ।

ਹੋਰ ਪੜ੍ਹੋ : ਦੀਪ ਸਿੱਧੂ ਦੇ ਦਿਹਾਂਤ ‘ਤੇ ਜਸਬੀਰ ਜੱਸੀ, ਨਿਮਰਤ ਖਹਿਰਾ, ਰਣਜੀਤ ਬਾਵਾ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ
ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰੱਖਣ ਵਾਲੇ ਗੁਰਸ਼ਬਦ ਨੇ ਛੋਟੀ ਉਮਰ ਵਿੱਚ ਹੀ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ ਤੇ ਸਾਲ 2015 ਵਿੱਚ ਸਭ ਤੋਂ ਪਹਿਲਾਂ ਗਾਇਕ ਵਜੋਂ ਵਾਰ ਭਗਤ ਸਿੰਘ ਗਾਈ ਤੇ ਇਸੇ ਸਾਲ ਗੁਰਸ਼ਬਦ ਬਤੌਰ ਅਦਾਕਾਰ ਵੀ ਪੰਜਾਬੀ ਫ਼ਿਲਮ ਅੰਗ੍ਰੇਜ਼ ਵਿੱਚ ਨਜ਼ਰ ਆਏ। ਗਾਇਕ ਹੋਣ ਦੇ ਨਾਲ ਨਾਲ ਉਹ ਇੱਕ ਚੰਗੇ ਅਦਾਕਾਰ ਵੀ ਹਨ ਤੇ ਹੁਣ ਤੱਕ ਉਹ ਪੰਜ ਪੰਜਾਬੀ ਫ਼ਿਲਮਾਂ; ਅੰਗ੍ਰੇਜ਼, ਗੋਲਕ ਬੁਗਨੀ ਬੈਂਕ ਤੇ ਬਟੂਆ, ਅੱਸ਼ਕੇ, ਚੱਲ ਮੇਰਾ ਪੁੱਤ ਤੇ ਚੱਲ ਮੇਰਾ ਪੁੱਤ -2 ਵਿੱਚ ਆਪਣੀ ਬਿਹਤਰੀਨ ਅਦਾਕਾਰੀ ਕਰਦੇ ਦੇਖੇ ਗਏ ਹਨ।

ਜਿੱਥੇ ਦਰਸ਼ਕਾਂ ਨੇ ਉਨ੍ਹਾਂ ਨੂੰ ਗਾਇਕ ਵਜੋਂ ਪਸੰਦ ਕੀਤਾ ਉੱਥੇ ਹੀ ਇੱਕ ਅਦਾਕਾਰ ਵਜੋਂ ਵੀ ਖੂਬ ਸਰਾਹਿਆ। ਗੁਰਸ਼ਬਦ ਆਪਣੀ ਬਹੁਤ ਹੀ ਸੁਰੀਲੀ ਆਵਾਜ਼ ਕਰਕੇ ਜਾਣੇ ਜਾਂਦੇ ਹਨ । ਗੁਰਸ਼ਬਦ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਉਸ ਦੇ ਗੀਤਾਂ ਨੂੰ ਸਰੋਤਿਆ ਦਾ ਵੀ ਭਰਵਾਂ ਪਿਆਰ ਮਿਲਦਾ ਹੈ । ਗੁਰਸ਼ਬਦ ਅਤੇ ਅਮਰਿੰਦਰ ਗਿੱਲ ਵਧੀਆ ਦੋਸਤ ਵੀ ਹਨ । ਗੁਰਸ਼ਬਦ ਦੀ ਇਸ ਨਵੀਂ ਐਲਬਮ ਦਾ ਸਰੋਤਿਆਂ ਨੂੰ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ। ਇਹ ਐਲਬਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਉਨ੍ਹਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ । ਪਰ ਉਹ ਜਲਦ ਹੀ ਇਹ ਐਲਬਮ ਰਿਲੀਜ਼ ਕਰ ਸਕਦੇ ਹਨ ।
View this post on Instagram