ਗੁਰੂ ਰੰਧਾਵਾ ਨੇ ਕਿਵੇਂ ਕੀਤੀ 2019 ਦੀ ਸ਼ੁਰੂਆਤ ,ਵੇਖੋ ਤਸਵੀਰਾਂ  

written by Shaminder | January 03, 2019

ਗੁਰੂ ਰੰਧਾਵਾ ਨੇ ਆਪਣੇ ਇੰਸਟਾਗਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਰੰਧਾਵਾ ਕਿਸੇ ਨਿੱਜੀ ਅਖਬਾਰ ਦੇ ਦਫਤਰ 'ਚ ਬੈਠੇ ਨੇ । ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਸੋਹਿਲ ਗਲਦਾਰੀ ਭਾਈ ਦੇ ਨਾਲ ਦੁਬਈ 'ਚ ਕਰ ਰਹੇ ਨੇ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਫੈਨਸ ਨੂੰ ਵੀ ਨਵੇਂ ਸਾਲ ਦੀ ਵਧਾਈ ਦਿੱਤੀ ।

ਹੋਰ ਵੇਖੋ : ਰੁਲ ਰਹੇ ਸਤੀਸ਼ ਕੌਲ ਨੂੰ ਪ੍ਰਸ਼ੰਸਕ ਨੇ ਦਿੱਤਾ ਸਹਾਰਾ, ਦੇਖੋ ਵੀਡਿਓ

https://www.instagram.com/p/BsIbwMegAQH/

ਗੁਰੂ ਰੰਧਾਵਾ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਨੇ ਪੰਜਾਬੀ ਮਿਉਜ਼ਿਕ ਇੰਡਸਟਰੀ ਹੀ ਨਹੀਂ ਬਾਲੀਵੁੱਡ 'ਚ ਵੀ ਆਪਣੇ ਗੀਤਾਂ ਰਾਹੀਂ ਖਾਸ ਪਹਿਚਾਣ ਬਣਾਈ ਹੈ ।ਗੁਰੂ ਰੰਧਾਵਾ ਵਿਸ਼ਵ ਪੱਧਰ 'ਤੇ ਅਜਿਹੇ ਸਟਾਰ ਬਣ ਚੁੱਕੇ ਨੇ ਜਿਨ੍ਹਾਂ ਨੂੰ ਬੱਚਾ ਬੱਚਾ ਜਾਣਦਾ ਹੈ ਅਤੇ ਦੁਨੀਆ ਦੇ ਹਰ ਕੋਨੇ 'ਚ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।

ਹੋਰ ਵੇਖੋ :ਸਿੱਧੂ ਮੂਸੇਵਾਲਾ ਨੇ ਸਾਂਝਾ ਕੀਤਾ ਨਵੇਂ ਗੀਤ ਦਾ ਵੀਡਿਓ ,ਵੇਖੋ ਵੀਡਿਓ

guru randhawa guru randhawa

ਖਾਸ ਕਰਕੇ ਯੰਗਸਟਰ ਉਨ੍ਹਾਂ ਦੇ ਸਟਾਈਲ ਨੂੰ ਕਾਫੀ ਪਸੰਦ ਕਰਦੇ ਨੇ ।ਉਨ੍ਹਾਂ ਦੇ ਗੀਤ ਹਾਈਰੇਟਡ ਗੱਭਰੂ,ਕੁੜੀ ਲਹੌਰ ਦੀ ,ਰਾਤ ਕਮਾਲ ਹੈ ,ਤੇਰੇ 'ਤੇ । ਇਹ ਕੁਝ ਅਜਿਹੇ ਗੀਤ ਨੇ ਜਿਨ੍ਹਾਂ ਨੂੰ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

You may also like