ਗੁਰੂ ਰੰਧਾਵਾ ਪਹੁੰਚੇ ਆਪਣੇ ਪਿੰਡ, ਖੇਤਾਂ ‘ਚ ਕਰ ਰਹੇ ਕੰਮ, ਵੇਖੋ ਵੀਡੀਓ

written by Shaminder | July 08, 2021

ਗੁਰੂ ਰੰਧਾਵਾ ਏਨੀਂ ਦਿਨੀਂ ਆਪਣੇ ਪਿੰਡ ਗਏ ਹੋਏ ਹਨ । ਉਹ ਆਪਣੇ ਪਿੰਡ ‘ਚ ਖੇਤੀ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ । ਜਿਸ ਦਾ ਇੱਕ ਵੀਡੀਓ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਗਾਇਕ ਟ੍ਰੈਕਟਰ ‘ਤੇ ਸਵਾਰ ਹੋ ਕੇ ਆਪਣੇ ਖੇਤਾਂ ‘ਚ ਜਾਂਦੇ ਹੋਏ ਦਿਖਾਈ ਦੇ ਰਹੇ ਹਨ ।

Guru Randhawa Image From Instagram
ਹੋਰ ਪੜ੍ਹੋ : ਕਈ ਬਿਮਾਰੀਆਂ ਦਾ ਸਾਹਮਣਾ ਕਰ ਰਹੀ ਅਦਾਕਾਰਾ ਸ਼ਗੁਫਤਾ ਅਲੀ ਦੀ ਰੋਹਿਤ ਸ਼ੈੱਟੀ ਨੇ ਕੀਤੀ ਮਦਦ 
Guru Randhawa Image From Instagram
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗੁਰੂ ਰੰਧਾਵਾ ਨੇ ਲਿਖਿਆ ਕਿ ‘ਮੇਰਾ ਪਿੰਡ ਸਾਰਿਆਂ ਤੋਂ ਸੋਹਣਾ’ । ਗੁਰੂ ਰੰਧਾਵਾ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਪੰਜਾਬੀ ਸਿਤਾਰਿਆਂ ਵੱਲੋਂ ਕਮੈਂਟਸ ਕੀਤੇ ਜਾ ਰਹੇ ਹਨ । ਗੀਤਾ ਬੈਂਸ, ਵੀ ਮਿਊਜ਼ਿਕ ਅਤੇ ਹੋਰਨਾਂ ਨੇ ਵੀ ਇਮੋਜ਼ੀ ਪੋਸਟ ਕੀਤੇ ਹਨ ।
guru Image From Instagram
ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਨੇ ਜਿੱਥੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤਾਂ ਦੇ ਨਾਲ ਨਵਾਜਿਆ ਹੈ, ਉੱਥੇ ਹੀ ਬਾਲੀਵੁੱਡ ਇੰਡਸਟਰੀ ਨੂੰ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ ।
 
View this post on Instagram
 

A post shared by Guru Randhawa (@gururandhawa)

0 Comments
0

You may also like