ਸ਼ਹਿਨਾਜ਼ ਗਿੱਲ ਦੀ ਹੌਟਨੈੱਸ ਦੇਖ ਕੇ ਸ਼ਰਮਾਉਂਦੇ ਹੋਏ ਨਜ਼ਰ ਆਏ ਗੁਰੂ ਰੰਧਾਵਾ, ਦੇਖੋ ਵੀਡੀਓ

written by Lajwinder kaur | January 01, 2023 10:47am

Guru Randhawa shares BTS moments with Shehnaaz Gill: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੋਵੇਂ ਦਾ ਮਿਊਜ਼ਿਕ ਵੀਡੀਓ ਇਸੇ ਮਹੀਨੇ ਆ ਰਿਹਾ ਹੈ। ਗਾਇਕ ਗੁਰੂ ਰੰਧਾਵਾ ਨੇ ਸ਼ਹਿਨਾਜ਼ ਦੇ ਨਾਲ ਆਪਣੇ ਸੋਸ਼ਲ ਮੀਡੀਆ ਉੱਤੇ ਬਿਹਾਈਂਡ ਦਾ ਸੀਨ ਵਾਲਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਸ਼ਹਿਨਾਜ਼ ਅਤੇ ਗੁਰੂ ਬੀਚ ਉੱਤੇ ਫੋਟੋਸ਼ੂਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਪੋਜ਼ ਦੇ ਰਹੇ ਹਨ ਪਰ ਫੋਟੋਸ਼ੂਟ ਦੌਰਾਨ ਗੁਰੂ ਰੰਧਾਵਾ ਕੁਝ ਸ਼ਰਮਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਸ਼ਹਿਨਾਜ਼ ਆਪਣੇ ਕੂਲ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।

ਹੋਰ ਪੜ੍ਹੋ : ਮੀਕਾ ਸਿੰਘ ਨੇ ਅਨੰਤ-ਰਾਧਿਕਾ ਦੀ ਮੰਗਣੀ ਪਾਰਟੀ ‘ਚ 10 ਮਿੰਟ ਦੇ ਗੀਤ ਲਈ ਵਸੂਲੀ ਵੱਡੀ ਰਕਮ, ਜਾਣਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

actress shehnaaz with guru randhawa Image Source :Instagram

ਸ਼ਹਿਨਾਜ਼ ਅਤੇ ਗੁਰੂ ਇਸ ਵੀਡੀਓ 'ਚ ਮਸਤੀ ਦੇ ਮੂਡ 'ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਗੁਰੂ ਜੀ ਨੇ ਬੇਜ ਕੋਟ ਅਤੇ ਮੈਚਿੰਗ ਪੈਂਟ ਦੇ ਨਾਲ ਪੀਚ ਰੰਗ ਵਾਲੀ ਕਮੀਜ਼ ਪਾਈ ਹੋਈ ਹੈ। ਦੂਜੇ ਪਾਸੇ, ਸ਼ਹਿਨਾਜ਼ ਨੇ ਲਾਲ ਰੰਗ ਦੀ ਸਲਿਟ ਡਰੈੱਸ ਕੈਰੀ ਕੀਤੀ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਦੋਵੇਂ ਸਮੁੰਦਰ ਦੇ ਕਿਨਾਰੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੇਖ ਸਕਦੇ ਹੋ ਗੁਰੂ ਜੋ ਕਿ ਸ਼ਹਿਨਾਜ਼ ਦੀਆਂ ਲੱਤ ਨੂੰ ਪਹਿਰਾਵੇ ਨਾਲ ਢੱਕਣ ਦੀ ਕੋਸ਼ਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ।

shehnaaz gill viral video Image Source :Instagram

ਅੱਗੇ, ਸ਼ਹਿਨਾਜ਼ ਗੁਰੂ ਨੂੰ ਕਹਿੰਦੀ ਹੈ, 'ਇੱਥੇ ਦੇਖੋ।' ਗੁਰੂ ਫਿਰ ਸ਼ਰਮਾਉਣ ਲੱਗ ਜਾਂਦੇ ਨੇ ਅਤੇ ਫਿਰ ਦੋਵੇਂ ਹੱਸਣ ਲੱਗ ਪੈਂਦੇ ਨੇ। ਇਸ ਤੋਂ ਪਹਿਲਾਂ ਉਹ ਕੈਮਰੇ 'ਤੇ ਮੁਸਕਰਾਉਂਦੇ ਹੋਏ ਰੋਮਾਂਟਿਕ ਪੋਜ਼ ਦਿੰਦੀ ਹੈ।

ਵੀਡੀਓ ਸ਼ੇਅਰ ਕਰਦੇ ਹੋਏ ਗੁਰੂ ਨੇ ਲਿਖਿਆ, 'ਜਦੋਂ ਤੁਸੀਂ ਸ਼ੂਟਿੰਗ ਕਰ ਰਹੇ ਹੁੰਦੇ ਹੋ, ਤੁਹਾਨੂੰ ਸਿਰਫ ਸ਼ਹਿਨਾਜ਼ ਗਿੱਲ ਨੂੰ ਦੇਖਣ ਦੀ ਇਜਾਜ਼ਤ ਹੁੰਦੀ ਹੈ। 10 ਜਨਵਰੀ 2023 ਨੂੰ ਚੰਨ ਚੜ੍ਹੇਗਾ।' ਇੱਕ ਪ੍ਰਸ਼ੰਸਕ ਨੇ ਲਿਖਿਆ, 'ਦੋਵੇਂ ਬਹੁਤ ਪਿਆਰੇ ਲੱਗ ਰਹੇ ਹਨ’। ਫੈਨਜ਼ ਇਸ ਪੋਸਟ ਉੱਤੇ ਖੂਬ ਪਿਆਰ ਲੁੱਟਾ ਰਹੇ ਨੇ, ਹੁਣ ਤੱਕ ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।

Image Source :Instagram

ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਆਪਣੇ ਚੈਟ ਸ਼ੋਅ ਦੇਸੀ ਵਾਈਬਸ ਵਿੱਦ ਸ਼ਹਿਨਾਜ਼ ਗਿੱਲ ਲਾਂਚ ਕੀਤਾ ਹੈ। ਇਸ ਸ਼ੋਅ 'ਚ ਆਯੁਸ਼ਮਾਨ ਖੁਰਾਨਾ, ਵਿੱਕੀ ਕੌਸ਼ਲ ਅਤੇ ਰਾਜਕੁਮਾਰ ਰਾਓ ਨਜ਼ਰ ਆਏ ਹਨ। ਇਹ ਤਿੰਨੋਂ ਕਲਾਕਾਰ ਆਪਣੀਆਂ ਫਿਲਮਾਂ ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਪਹੁੰਚੇ ਸਨ। ਸ਼ਹਿਨਾਜ਼ ਹੁਣ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਉਹ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ। ਇਹ ਫ਼ਿਲਮ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

 

View this post on Instagram

 

A post shared by Guru Randhawa (@gururandhawa)

You may also like