Trending:
ਗੁਰੂ ਰੰਧਾਵਾ ਨੇ ਤੋੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੱਭ ਰਿਕਾਰਡ
ਸਿਤਾਰਿਆਂ ਦੇ ਪ੍ਰਦਰਸ਼ਨ ਨਾਲ ਫਿਲਮੀ ਗੀਤਾਂ ਦੀ ਪ੍ਰਸਿੱਧੀ ਦੇ ਵਿਚ ਵਾਧਾ ਹੁੰਦਾ ਹੈ | ਗੈਰ-ਫਿਲਮੀ ਗੀਤਾਂ ਨੂੰ ਹਰ ਵਾਰ ਭਾਰੀ ਪ੍ਰਤੀਕਿਰਿਆ ਪ੍ਰਾਪਤ ਕਰਾਉਣ ਵਿਚ ਬੜਾ ਸੰਘਰਸ਼ ਕਰਨਾ ਪੈਂਦਾ ਹੈ | ਪਰ ਇਸ ਤਰ੍ਹਾਂ ਜਾਪਦਾ ਹੈ ਕਿ ਹੈ ਕਿ ਸਾਡੇ ਪ੍ਰਤਿਭਾਸ਼ਾਲੀ ਗਾਇਕ- ਗੁਰੂ ਰੰਧਾਵਾ ਲਈ ਕੁਝ ਵੀ ਪਹੁੰਚ ਤੋਂ ਬਾਹਰ ਨਹੀਂ ਹੈ | ਹਾਲ ਹੀ 'ਚ ਆਪਣੇ ਗੀਤ "ਲਾਹੌਰ" ਨੂੰ ਬਿਲਬੋਰਡ ਟਾਪ 25 ਚਾਰਟ ਵਿੱਚ ਪਰਵੇਸ਼ ਕਰ ਕੇ ਇਹ ਪੰਜਾਬੀ ਮੁੰਡਾ ਫਿਰ ਸੁਰਖੀਆਂ 'ਚ ਹੈ |
ਪਿਛਲੇ ਸਾਲ ਦਿਸੰਬਰ ਵਿੱਚ ਟੀ-ਸੀਰੀਜ ਲੇਬਲ ਦੇ ਤਹਿਤ ਰਿਲੀਜ ਹੋਏ ਟ੍ਰੈਕ ਨੇ ਰਿਲੀਜ ਦੇ ਦੋ ਮਹੀਨੇ ਦੇ ਅੰਦਰ 200 ਮਿਲਿਅਨ ਤੋਂ ਵੀ ਜਿਆਦਾ ਵਿਊਜ਼ ਨਾਲ ਇੱਕ ਹੋਰ ਰਿਕਾਰਡ ਬਣਾ ਦਿੱਤਾ ਹੈ । ਦਸ ਦੇਈਏ ਕਿ ਉਨ੍ਹਾਂ ਦਾ ਇਹ ਗੀਤ ਕਰਿਸਮਸ ਅਤੇ ਨਵੇਂ ਸਾਲ ਦੀ ਹਰ ਪਾਰਟੀ ਦੀ ਸ਼ਾਨ ਬਣ ਗਿਆ ਸੀ | ਥਿਰਕਣ ਤੇ ਮਜਬੂਰ ਕਰਾਉਣ ਵਾਲੇ ਇਸ ਗੀਤ ਨੂੰ ਸਰੋਤਿਆਂ ਤੋਂ 10 ਲੱਖ ਤੋਂ ਵੀ ਜ਼ਿਆਦਾ ਲਾਇਕ ਮਿਲੇ ਹਨ | ਨਾਲ ਹੀ ਜੇ ਗਾਇਕ ਇਨ੍ਹਾਂ ਸੁਰੀਲਾ ਹੋਵੇ, ਤਾਂ ਕਿਉਂ ਨਹੀਂ ਪ੍ਰਸ਼ੰਸਕ ਪਾਗਲ ਹੋ ਬਾਰ ਬਾਰ ਉਨ੍ਹਾਂ ਦੇ ਗੀਤ ਵਜਾਉਂਗੇ |

ਨਾ ਕੇਵਲ ਗੀਤ ਸੁਫ਼ਲਤਾ ਪਾ ਰਿਹਾ ਹੈ, ਗੀਤ ਦਾ ਗਾਇਕ ਵੀ ਬਾਲੀਵੁੱਡ ਦੇ ਸੰਗੀਤ ਜਗਤ ਚ ਤੂਫਾਨ ਲੈ ਕੇ ਆਉਣ ਚ ਵਿਅਸਤ ਨੇ | ਇਰਫ਼ਾਨ ਖ਼ਾਨ ਅਤੇ ਸਬਾ ਕਮਰ ਦੀ ਹਿੰਦੀ ਮੀਡਿਅਮ ਵਿਚ ਆਪਣੇ ਹਿੱਟ ਗੀਤ "ਸੂਟ ਸੂਟ" ਦੇ ਬਾਅਦ, ਗੁਰੂ Guru Randhawa ਫਿਰ ਤੋਂ ਇਰਫਾਨ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ ਬਲੈਕਮੇਲ 'ਚ ਆਵਾਜ਼ ਦੇਣਗੇ | ਰੰਧਾਵਾ ਦੇ ਹਾਲ ਹੀ ਵਿੱਚ ਜਾਰੀ ਕੀਤੇ ਗੀਤ ਕੌਣ ਨੱਚਦੀ (ਸੋਨੂੰ ਕੇ ਟਿੱਟੂ ਕੀ ਸਵਿੱਟੀ) ਤੇ ਨੱਚ ਲੇ ਨਾ (ਦਿਲ ਜੰਗਲੀ), ਹਰ ਕਲੱਬ ਦੀ ਸ਼ਾਨ ਨੇ |

ਗੁਰੂ ਰੰਧਾਵਾ ਨੇ ਹਾਲ ਹੀ ਚ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਆਪਣੇ ਆਉਣ ਵਾਲੇ ਗਾਣੇ ਦੀ ਪਹਿਲੀ ਨਜ਼ਰ ਸਾਂਝਾ ਕੀਤੀ | ਜੇ ਤੁਸੀਂ ਹਾਲੇ ਤਕ ਨਾਈ ਧੇਲ੍ਹਾ, ਤੇ ਕਿਥੇ ਜਾਣ ਦੀ ਲੋੜ ਨਹੀਂ | ਅਸੀਂ ਤੁਹਾਨੂੰ ਇਧਰ ਹੀ ਦਿਖਾ ਦਿੰਦੇ ਹਾਂ ਗੁਰੂ ਦੇ ਆਉਣ ਵਾਲੇ ਗੀਤ ਦੀ ਪਹਿਲੀ ਝਲਕ:
ਹਾਲਾਂ ਕਿ ਗਾਣੇ ਦੇ ਬਾਰੇ ਸਾਨੂੰ ਜ਼ਿਆਦਾ ਕੁਝ ਨਹੀਂ ਦਸਿਆ, ਪਰ ਗਾਇਕ ਨੇ ਛੇਤੀ ਹੀ ਪੋਸਟਰ ਨੂੰ ਰਿਲੀਜ਼ ਕਰਣ ਦਾ ਵਾਅਦਾ ਕੀਤਾ ਹੈ | ਪੰਜਾਬ ਦੇ ਇਕ ਛੋਟੇ ਜਿਹੇ ਕਸਬੇ ਤੋਂ ਆਪਣੀ ਸਫਰ ਸ਼ੁਰੂ ਕਰ, ਸੰਗੀਤ ਜਗਤ ਚ ਆਪਣੇ ਕਦੇ ਨਾ ਮਿਟਣ ਵਾਲੇ ਚਿੰਨ੍ਹ ਛੱਡਣ ਵਾਲੇ ਗੁਰੂ ਨੂੰ ਉਨ੍ਹਾਂ ਦੇ ਆਉਣ ਵਾਲੇ ਸਫਰ ਲਈ ਸਾਡੇ ਵੱਲੋਂ ਢੇਰੋਂ ਸ਼ੁਭ ਕਾਮਨਾਵਾਂ |